ਆਂਧਰਾ ਪ੍ਰਦੇਸ਼: ਵਿਆਹ ’ਤੇ ਜਾ ਰਹੇ ਲੋਕਾਂ ਨਾਲ ਭਾਰੀ ਬੱਸ ਖੱਡ ’ਚ ਡਿੱਗੀ, 8 ਮੌਤਾਂ ਤੇ 40 ਤੋਂ ਵੱਧ ਜ਼ਖ਼ਮੀ

214
Share

ਤਿਰੂਪਤੀ (ਆਂਧਰਾ ਪ੍ਰਦੇਸ਼), 27 ਮਾਰਚ (ਪੰਜਾਬ ਮੇਲ)- ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਦੇਰ ਰਾਤ ਦੀ ਹੈ। ਪ੍ਰਾਈਵੇਟ ਬੱਸ, ਜਿਸ ਵਿੱਚ ਸਵਾਰੀਆਂ ਸਵਾਰ ਸਨ, ਭਾਕਰਪੇਟ ਨੇੜੇ ਘਾਟ ਰੋਡ ‘ਤੇ ਮੋੜ ਤੋਂ ਲੰਘਦੇ ਸਮੇਂ ਘਾਟੀ ਵਿੱਚ ਜਾ ਡਿੱਗੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਅਨੰਤਪੁਰਮੂ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਐਤਵਾਰ ਸਵੇਰੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।


Share