ਅੱਤਵਾਦੀ ਫੰਡਿੰਗ ਮਾਮਲੇ ‘ਚ ਹਾਫਿਜ਼ ਸਈਦ ਦੇ ਚਾਰ ਕਰੀਬੀ ਸਹਿਯੋਗੀ ਪਾਕਿ ਅਦਾਲਤ ਵੱਲੋਂ ਦੋਸ਼ੀ ਕਰਾਰ

774
Share

ਲਾਹੌਰ, 11 ਜੂਨ (ਪੰਜਾਬ ਮੇਲ)-ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਮੰਗਲਵਾਰ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਚਾਰ ਆਗੂਆਂ ਨੂੰ ਦੋਸ਼ੀ ਠਹਿਰਾਇਆ ਹੈ। ਚਾਰੇ ਅੱਤਵਾਦੀ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਕਰੀਬੀ ਸਹਿਯੋਗੀ ਹਨ। ਅਦਾਲਤ ਨੇ ਹਾਫਿਜ਼ ਅਬਦੁਲ ਰਹਿਮਾਨ ਮਕੀ, ਮਲਿਕ ਜਫਰ ਇਕਬਾਲ, ਯਾਹਯਾ ਅਜੀਜ ਅਤੇ ਅਬਦੁਲ ਸਲਾਮ ਨੂੰ ਅੱਤਵਾਦੀ ਫੰਡਿੰਗ ਦੇ ਦੋਸ਼ ‘ਚ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ‘ਚ ਇਕ ਮਾਮਲੇ ‘ਚ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਸਾਰੇ ਚਾਰਾਂ ਮੁਲਜ਼ਮਾਂ ਨੇ ਦੋਸ਼ੀ ਨਾ ਹੋਣ ਦਾ ਵਿਰੋਧ ਕੀਤਾ ਅਤੇ ਮੁਕੱਦਮਾ ਲੜਨ ਲਈ ਕਿਹਾ। ਅਦਾਲਤ ਨੇ ਸ਼ੱਕੀਆਂ ਖ਼ਿਲਾਫ਼ ਗਵਾਹ ਪੇਸ਼ ਕਰਨ ਦੇ ਨਿਰਦੇਸ਼ ਨਾਲ ਹੀ ਕਾਰਵਾਈ ਬੁੱਧਵਾਰ ਤਕ ਮੁਲਤਵੀ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ ਨੇ 70 ਸਾਲਾ ਹਾਫਿਜ਼ ਸਈਦ ਅਤੇ ਉਸ ਦੇ ਗੁਰਗੇ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਅੱਤਵਾਦ ਫੰਡਿੰਗ ਖ਼ਿਲਾਫ਼ 23 ਐੱਫ.ਆਈ.ਆਰਜ਼ ਦਰਜ ਕੀਤੀਆਂ ਸਨ। ਹਾਫਿਜ਼ ਸਈਦ ਨੂੰ 17 ਜੁਲਾਈ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਮੌਜੂਦਾ ਸਮੇਂ ਲਾਹੌਰ ਦੀ ਉੱਚ ਸੁਰੱਖਿਆ ਕੋਰਟ ਲਖਪਤ ਜੇਲ੍ਹ ‘ਚ ਬੰਦ ਹੈ। ਸੰਯੁਕਤ ਰਾਸ਼ਟਰ ਨੇ ਉਸ ਨੂੰ ਨਾਮੀ ਅੱਤਵਾਦੀ ਐਲਾਨਿਆ ਸੀ ਅਤੇ ਉਸ ‘ਤੇ ਅਮਰੀਕਾ ਨੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ। ਹਾਫਿਜ਼ ਸਈਦ ਦੀ ਅਗਵਾਈ ਕਰਨ ਵਾਲਾ ਜਮਾਤ-ਉਦ-ਦਾਵਾ ਸਾਲ 2008 ਦੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਹੈ। ਇਸ ‘ਚ ਛੇ ਅਮਰੀਕੀ ਸਣੇ 166 ਲੋਕ ਮਾਰੇ ਗਏ ਸੀ। ਅਮਰੀਕਾ ਨੇ ਹਾਫਿਜ਼ ਸਈਦ ਨੂੰ ਵਿਸ਼ੇਸ਼ ਰੂਪ ਨਾਲ ਨਾਮੀ ਗਲੋਬਲ ਅੱਤਵਾਦੀ ਐਲਾਨਿਆ ਹੈ। ਅਮਰੀਕਾ ਨੇ ਸਾਲ 2012 ਤੋਂ ਬਆਦ ਸਈਦ ਨੂੰ ਨਿਆਂ ਦੇ ਕਟਹਿਰਾ ‘ਚ ਖੜ੍ਹਾ ਕਰਨ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ 10 ਮਿਲੀਅਨ ਡਾਲਰ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਉਸ ਨੂੰ ਦਸੰਬਰ 2008 ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪੇਸ਼ਕਸ਼ 1267 ਤਹਿਤ ਇਕ ਅੱਤਵਾਦੀ ਦੇ ਰੂਪ ‘ਚ ਸੂਚੀਬੱਧ ਕੀਤਾ ਗਿਆ ਸੀ। ਫਰਵਰੀ ‘ਲਾਹੌਰ ਦੀ ਅੱਤਵਾਦ-ਐਂਟੀ ਅਦਾਲਤ ਨੇ ਹਾਫਿਜ਼ ਸਈਦ ਅਤੇ ਇਸ ਦੇ ਕਰੀਬੀ ਸਹਿਯੋਗੀ ਜ਼ਫਰ ਇਕਬਾਲ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਅਤੇ ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ ‘ਚ 15,000 ਰੁਪਏ ਦਾ ਜੁਰਮਾਨਾ ਲਾਇਆ। ਦੋਵਾਂ ਮਾਮਲਿਆਂ ‘ਚ ਜੇਲ੍ਹ ਦੀ ਸਜ਼ਾ ਇਕੱਠੀ ਚੱਲੇਗੀ।


Share