ਅੱਜ ਹੋਵੇਗੀ 2300 ਭਾਰਤੀਆਂ ਦੀ ਵਤਨ ਵਾਪਸੀ

838
Share

ਨਵੀਂ ਦਿੱਲੀ, 7 ਮਈ (ਪੰਜਾਬ ਮੇਲ)-ਵਿਦੇਸ਼ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਸ਼ੁਰੂ ਹੋਏ ‘ਵੰਦੇ ਭਾਰਤ ਮਿਸ਼ਨ’ ਦੇ ਪਹਿਲੇ ਦਿਨ 10 ਉਡਾਣਾਂ ‘ਚ ਲਗਭਗ 2300 ਯਾਤਰੀਆਂ ਦੀ ਵਤਨ ਵਾਪਸੀ ਹੋਵੇਗੀ। ਨਾਗਰਿਕ ਉਡਾਣ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ 7 ਮਈ ਨੂੰ ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ 7 ਅਤੇ ਉਸ ਦੀ ਸਹਿਯੋਗੀ ਕੰਪਨੀ ਏਅਰ ਇੰਡੀਆ ਐਕਸਪ੍ਰੈਸ 3 ਉਡਾਣਾ ਚਲਾਏਗੀ। ਇਨ੍ਹਾਂ ‘ਚ ਲਗਭਗ 2300 ਲੋਕਾਂ ਨੂੰ ਲਿਆਂਦੇ ਜਾਣ ਦੀ ਯੋਜਨਾ ਹੈ। ਬੋਰਡਿੰਗ ਤੋਂ ਪਹਿਲੇ ਹਰ ਯਾਤਰੀ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਜਿਨ੍ਹਾਂ ‘ਚ ਕੋਵਿਡ-19 ਦੇ ਲੱਛਣ ਹੋਣਗੇ ਉਨ੍ਹਾਂ ਦੇ ਟਿਕਟ ਹੋਣ ਦੇ ਬਾਵਜੂਦ ਜਹਾਜ਼ ‘ਚ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਹੁਣ ਤੱਕ ਸਭ ਤੋਂ ਵੱਡੀ ਮੁਹਿੰਮ ਦੇ ਸਿਲਸਿਲੇ ‘ਚ ਤਿਆਰੀਆਂ ਨੂੰ ਦਰੁਸਤ ਕਰਨ ਲਈ ਵਿਦੇਸ਼ ਮੰਤਰਾਲੇ ‘ਚ ਬੁੱਧਵਾਰ ਨੂੰ ਕਈ ਬੈਠਕਾਂ ਹੋਈਆ। ਇਸ ਦੇ ਨਾਲ ਹੀ ਹਵਾਈ ਅੱਡਿਆਂ ਨੂੰ ਵੀ ਇਸ ਦੇ ਲਈ ਤਿਆਰ ਕੀਤਾ ਗਿਆ ਕਿਉਂਕਿ ਅੱਜ ਆਬੂ ਧਾਬੀ ਤੋਂ ਏਅਰ ਇੰਡੀਆ ਦੀ ਇਕ ਉਡਾਣ ਭਾਰਤ ਵੀ ਆ ਰਹੀ ਹੈ। ਮਾਹਰਾਂ ਨੇ ਦੱਸਿਆ ਹੈ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਗਲਾ ਨੇ ‘ਵੰਦੇ ਭਾਰਤ ਮਿਸ਼ਨ’ ਨਾਂ ਦੀ ਇਸ ਮੁਹਿੰਮ ‘ਚ ਉੱਚਿਤ ਤਾਲਮੇਲ ਯਕੀਨੀ ਕਰਨ ਦੇ ਯਤਨਾਂ ਤਹਿਤ ਕਈ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਕੀਤੀ। ਮਾਹਰਾਂ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਮਿਸ਼ਨ ਦੇ ਐਗਜ਼ੀਕਿਊਸ਼ਨ ‘ਤੇ ਖੁਦ ਹੀ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਇਸ ਵਿਸ਼ੇ ‘ਤੇ ਕਈ ਬੈਠਕਾਂ ਕੀਤੀਆਂ, ਜਿਨ੍ਹਾਂ ‘ਚ ਗ੍ਰਹਿ ਮੰਤਰਾਲਾ, ਨਾਗਰਿਕ ਐਵੀਏਸ਼ਨ ਮੰਤਰਾਲਾ, ਸਿਹਤ ਮੰਤਰਾਲਾ ਅਤੇ ਸੂਬਿਆਂ ਦੇ ਪ੍ਰਤੀਨਿਧ ਸ਼ਾਮਲ ਹੋਏ ਸਨ।

ਵਿਦੇਸ਼ ਮੰਤਰਾਲੇ ਦੇ ਇਸ ਕੰਮ ਦੇ ਸਿਲਸਿਲੇ ‘ਚ ਜਿਆਦਾਤਰ ਸੂਬਿਆਂ ਦੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ। ਇਸ ਦੌਰਾਨ ਦੇਸ਼ ‘ਚ ਹਵਾਈ ਅੱਡਿਆਂ ‘ਤੇ ਕੋਰੋਨਾਵਾਇਰਸ ਲਾਕਡਾਊਨ ਦੇ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੇ ਪਹੁੰਚਣ ਲਈ ਪੂਰੀ ਤਿਆਰੀ ਕੀਤੀਆਂ ਗਈਆਂ ਹਨ। ਜਹਾਜ਼ ਅਤੇ ਸਮੁੰਦਰੀ ਮਾਰਗ ਤੋਂ ਚੱਲਣ ਵਾਲੇ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਆਬੂ ਧਾਬੀ ਤੋਂ ਕੋਚੀ ਦੇ ਲਈ ਏਅਰ ਇੰਡੀਆ ਦੀ ਉਡਾਣ ਦੇ ਰਵਾਨਾ ਹੋਣ ਦੇ ਨਾਲ ਹੋਵੇਗੀ। ਏਅਰ ਇੰਡੀਆ ਦੀ ਗੈਰ ਸੂਚਿਤ ਵਣਜਿਕ ਉਡਾਣਾ ਅੱਜ 200 ਯਾਤਰੀਆਂ ਨੂੰ ਲੈ ਕੇ ਆਬੂ-ਧਾਬੀ ਤੋਂ ਰਵਾਨਾ ਹੋਣਗੀਆਂ ਅਤੇ ਸਵੇਰੇ ਪੌਣੇ 10 ਵਜੇ ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣਗੀਆਂ। ਇਸ ਮੁਹਿੰਮ ਦੇ ਮੱਦੇਨਜ਼ਰ ਤਿਰੂਵਨੰਤਪੁਰਮ, ਦਿੱਲੀ ਅਤੇ ਮੁੰਬਈ ਸਮੇਤ ਕਈ ਹਵਾਈ ਅੱਡਿਆਂ ‘ਤੇ ਸਾਜ਼ੋ ਸਾਮਾਨ ਸਬੰਧੀ ਪ੍ਰਬੰਧ ਅਤੇ ਸਿਹਤ ਨਿਯਮਾਂ ਦੇ ਪਾਲਣ ਸਬੰਧੀ ਇੰਤਜ਼ਾਮ ਕੀਤੇ ਗਏ ਹਨ।

‘ਵੰਦੇ ਭਾਰਤ ਮਿਸ਼ਨ’ ਨਾਂ ਦੀ ਇਸ ਮੁਹਿੰਮ ‘ਚ ਖਾੜੀ ਦੇਸ਼ਾਂ ਤੋਂ ਲੈ ਕੇ ਮਲੇਸ਼ੀਆ ਤੱਕ, ਬ੍ਰਿਟੇਨ ਤੋਂ ਲੈ ਕੇ ਅਮਰੀਕਾ ਤੱਕ ਵੱਖ-ਵੱਖ ਦੇਸ਼ਾਂ ‘ਚ ਫਸੇ ਭਾਰਤੀ ਵਾਪਸ ਲਿਆਂਦੇ ਜਾਣਗੇ, ਜਿਸ ਦੇ ਲਈ ਏਅਰ ਇੰਡੀਆ 12 ਦੇਸ਼ਾਂ ਤੋਂ ਲਗਭਗ 15000 ਭਾਰਤੀਆਂ ਨੂੰ ਲਿਆਉਣ ਲਈ ਪਹਿਲੇ ਪੜਾਏ ‘ਚ 13 ਮਈ ਤੱਕ 64 ਉਡਾਣਾਂ ਸੰਚਾਲਿਤ ਕਰੇਗੀ। 13 ਮਈ ਤੋਂ ਬਾਅਦ ਨਿੱਜੀ ਭਾਰਤੀ ਏਅਰ ਲਾਈਨਾਂ ਵੀ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਇਸ ਕੰਮ ‘ਚ ਜੁੜ ਸਕਦੀ ਹੈ। ਮੁਹਿੰਮ ਦੇ ਤਹਿਤ 64 ਉਡਾਣਾਂ ਤੋਂ ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ, ਅਮਰੀਕਾ, ਕਤਰ, ਸਾਊਦੀ ਅਰਬ, ਸਿੰਗਾਪੁਰ, ਮਲੇਸ਼ੀਆ, ਫਿਲੀਪੀਨ, ਬੰਗਲਾਦੇਸ਼, ਬਹਰੀਨ, ਕੁਵੈਤ ਅਤੇ ਓਮਾਨ ਤੋਂ ਫਸੇ ਹੋਏ ਭਾਰਤੀਆਂ ਨੂੰ ਲਿਆਂਦਾ ਜਾਵੇਗਾ।


Share