ਅੱਜ ਤੋਂ ਹੋਵੇਗਾ ਸ਼ੁਰੂ ਕੋਰੋਨਾ ਵੈਕਸੀਨ ਦਾ ਫਾਈਨਲ ਟ੍ਰਾਇਲ

667
Share

ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਦੁਨੀਆਂ ਭਰ ਦੇ ਕਰੋੜਾਂ ਲੋਕ ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕੀ ਕੰਪਨੀ ਮਾਡਰਨਾ ਵੈਕਸੀਨ ਲਿਆਉਣ ਦੇ ਬੇਹੱਦ ਕਰੀਬ ਹੈ। ਮੌਡਰਨਾ ਦੀ ਵੈਕਸੀਨ ਦਾ ਅੱਜ ਤੋਂ ਫਾਈਨਲ ਸਟੇਜ ਦਾ ਟ੍ਰਾਇਲ ਸ਼ੁਰੂ ਹੋਣ ਵਾਲਾ ਹੈ। ਵੈਕਸੀਨ ਲਿਆਉਣ ‘ਚ ਮਦਦ ਲਈ ਅਮਰੀਕੀ ਸਰਕਾਰ ਦੇ ‘ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਿਟੀ’ ਤੋਂ ਮੌਡਰਨਾ ਕੰਪਨੀ ਨੂੰ ਵਾਧੂ 472 ਮਿਲੀਅਨ ਡਾਲਰ ਦਿੱਤੇ ਗਏ ਹਨ। ਮੌਡਰਨਾ ਨੇ ਕਿਹਾ, ਇਸ ਵਾਧੂ ਪੈਸੇ ਨਾਲ ਵੈਕਸੀਨ ਡਿਵੈਲਪ ਕਰਨ ‘ਚ ਮਦਦ ਮਿਲੇਗੀ, ਇਸ ‘ਚ ਵੈਕਸੀਨ ਦੇ ਫਾਈਨਲ ਸਟੇਜ ਦੇ ਟ੍ਰਾਇਲ ਦਾ ਖਰਚਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ ਅਪ੍ਰੈਲ ‘ਚ ਅਮਰੀਕੀ ਸਰਕਾਰ ਤੋਂ 483 ਮਿਲੀਅਨ ਡਾਲਰ ਮਿਲੇ ਸਨ। ਕਰੀਬ 30 ਹਜ਼ਾਰ ਲੋਕਾਂ ‘ਤੇ ਇਹ ਪਤਾ ਲਾਉਣ ਲਈ ਸੋਧ ਹੋਵੇਗੀ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਅ ‘ਚ ਕਿੰਨੀ ਪ੍ਰਭਾਵਸ਼ਾਲੀ ਹੈ। ਅਮਰੀਕਾ ‘ਚ ਕੋਰੋਨਾ ਦੀ ਜਿਸ ਪਹਿਲੀ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਹੈ ਉਹ ਵਿਗਿਆਨੀਆਂ ਦੀ ਉਮੀਦ ਮੁਤਾਬਕ ਲੋਕਾਂ ਦੀ ਇਮਿਊਨਿਟੀ ਸਮਰੱਥਾ ਵਧਾਉਂਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਸਾਲ ਦੇ ਅੰਤ ਤਕ ਸਾਹਮਣੇ ਆ ਜਾਣਗੇ। ਇਸ ਵੈਕਸੀਨ ਦੀ ਇਕ ਮਹੀਨੇ ਦੇ ਫਰਕ ਨਾਲ ਦੋ ਖੁਰਾਕਾਂ ਦੇਣੀਆਂ ਜ਼ਰੂਰੀ ਹਨ।


Share