ਅੱਗੇ ਮੋੜ ਉਪਰ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਘਰ ਹੈ!

797
Share

ਪੈਰਿਸ, 30 ਜੁਲਾਈ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਫਰਾਂਸ ਦੇ ਦੱਖਣ ’ਚ ਇੱਕ ਏਵੀਲੋਨ ਨਾਂ ਦਾ ਪਿੰਡ ਹੈ, ਜਿਥੇ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਦੋ ਮੰਜ਼ਲਾਂ ਘਰ ਹੈ। ਜਿਸ ਥੱਲੇ ਇੱਕ ਤਹਿਖਾਨਾ ਵੀ ਹੈ। ਇਸ ਨੂੰ ‘‘ਮੈਜ਼ੋਂ ਦਾ ਜੌਨ’’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਾਂ ਇਸ ਦੇ ਅਖੀਰਲੇ ਮਾਲਕ ਦਾ ਸੀ। ਉਹ ਇੱਕ ਆਰਟ, ਪੇਟਿੰਗ ਦਾ ਕੰਮ ਕਰਦਾ ਸੀ। ਬੈਲਵੇਰਜਿੱਟ ਨਾਂ ਦੀ ਸੜਕ ’ਤੇ ਬਣਿਆ ਹੋਇਆ ਇਹ ਪਿੰਡ ਦਾ ਸਭ ਤੋਂ ਪੁਰਾਣਾ ਘਰ ਹੈ। ਇਹ 800 ਸਾਲ ਪੁਰਾਣੇ ਘਰ ਦੀਆਂ ਉਪਰਲੀਆਂ ਦੋਵੇਂ ਮੰਜ਼ਲਾਂ ਗਰਾਊਂਡ ਫਲੋਰ ਫਰਸ਼ ਤੋਂ ਵੱਡੀਆਂ ਹਨ। ਕਿਉਂਕਿ ਉਸ ਵਕਤ ਜ਼ਮੀਨ ਦੀ ਮਿਣਤੀ ਦੇ ਹਿਸਾਬ ਨਾਲ ਟੈਕਸ ਅਦਾ ਕਰਨਾ ਪੈਂਦਾ ਸੀ। ਇਹ ਅੱਧਾ ਲੱਕੜ ਤੇ ਅੱਧਾ ਪੱਥਰ ਦਾ ਬਣਿਆ ਹੋਇਆ ਫਰਾਂਸ ਦੇ ਸਦੀਆਂ ਪੁਰਾਣੇ ਘਰਾਂ ਦੀ ਗਿਣਤੀ ਵਿਚ ਆਉਦਾ ਹੈ। ਜਿਸ ਨੂੰ ਵੇਖਣ ਲਈ ਲੋਕੀਂ ਦੇਸ਼-ਵਿਦੇਸ਼ ਤੋਂ ਆਉਦੇ ਹਨ। ਸਿਰਫ ਇੱਕੋ ਟਾਈਮ ਵੀਹ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਇਹ ਬਿਰਧ ਅਵਸਥਾ ਵਿਚ ਗਲੀ ਦੇ ਮੋੜ ’ਤੇ ਖੜ੍ਹਾ ਆਪਣੇ ਅੰਦਰ ਸਦੀਆਂ ਪੁਰਾਣੀਆਂ ਯਾਦਾਂ ਸਮੋਈ ਬੈਠਾ ਹੈ।

Share