ਅੱਖਾਂ ਬੰਦ ਕਰਕੇ ਨਿਯਮ ਲਾਗੂ ਨਹੀਂ ਕਰ ਸਕਦੇ ਜੱਜ: ਜਸਟਿਸ ਰਾਮੰਨਾ

95
Share

ਚੇਨੱਈ, 23 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਨ.ਵੀ. ਰਾਮੰਨਾ ਨੇ ਅੱਜ ਇੱਥੇ ਕਿਹਾ ਕਿ ਜੱਜ ਅੱਖਾਂ ਬੰਦ ਕਰਕੇ ਨਿਯਮ ਲਾਗੂ ਨਹੀਂ ਕਰ ਸਕਦੇ ਕਿਉਂਕਿ ਹਰ ਝਗੜੇ ਦਾ ਇੱਕ ਮਨੁੱਖੀ ਪਹਿਲੂ ਹੁੰਦਾ ਹੈ ਅਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਾਜਿਕ-ਆਰਥਿਕ ਪੱਖਾਂ ਤੇ ਉਨ੍ਹਾਂ ਦੇ ਫ਼ੈਸਲੇ ਦੇ ਸਮਾਜ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ। ਉਹ ਇੱਥੇ ਮਦਰਾਸ ਹਾਈ ਕੋਰਟ ’ਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਅੱਜ ਦਾ ਸਮਾਂ ‘ਤੁਰੰਤ ਬਣਨ ਵਾਲੇ ਨੂਡਲਜ਼’ ਦਾ ਸਮਾਂ ਹੈ ਤੇ ਲੋਕ ਇਨਸਾਫ਼ ਵੀ ਝੱਟਪੱਟ ਚਾਹੁੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਜੇਕਰ ਜਲਦਬਾਜ਼ੀ ’ਚ ਇਨਸਾਫ਼ ਦਿੱਤਾ ਗਿਆ, ਤਾਂ ਇਸ ਨਾਲ ਬਹੁਤ ਨੁਕਸਾਨ ਹੋਵੇਗਾ।’

Share