ਅੰਮ੍ਰਿਤਸਰ ਦੇ ਡਾਲੇਕੇ ਪਿੰਡ ਵਿਚੋਂ ਧਮਾਕਾਖੇਜ਼ ਸਮੱਗਰੀ ਵਾਲਾ ਟਿਫਨ ਬਰਾਮਦ

517
Share

ਚੰਡੀਗੜ੍ਹ,  9 ਅਗਸਤ (ਪੰਜਾਬ ਮੇਲ)- ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਨ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਆਈਈਡੀ ਨਾਲ ਲੈਸ ਇਹ ਟਿਫਨ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਆਏ ਇਕ ਬੈਗ ਵਿੱਚ ਇਸ ਟਿਫਨ ਬਾਕਸ ਤੋਂ ਇਲਾਵਾ ਪੰਜ ਹੱਥਗੋਲੇ ਵੀ ਹਨ। ਡੀਜੀਪੀ ਨੇ ਕਿਹਾ ਕਿ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਸੁਰੱਖਿਆ ਦਸਤਿਆਂ ਨੇ ਡਰੋਨਾਂ ਦੀਆਂ ਆਵਾਜ਼ਾਂ ਸੁਣੀਆਂ ਸਨ। ਮਗਰੋਂ ਪੁਲੀਸ ਨੂੰ ਇਤਲਾਹ ਮਿਲੀ ਕਿ ਇਕ ਬੈਗ ਸ਼ੱਕੀ ਹਾਲਾਤ ਵਿੱਚ ਮਿਲਿਆ ਹੈ। ਜਦੋਂ ਇਸ ਨੂੰ ਖੋਲ੍ਹ ਕੇ ਵੇਖਿਆ ਤਾਂ ਇਸ ਵਿਚੋਂ ਪਲਾਸਟਿਕ ਦਾ ਟਿਫਨ, ਪੰਜ ਹੱਥਗੋਲੇ ਤੇ 100 ਕਾਰਤੂਸ ਮਿਲੇ ਹਨ। ਆਈਈਡੀ ਦਾ ਵਜ਼ਨ 2 ਕਿਲੋ ਦੇ ਕਰੀਬ ਸੀ ਤੇ ਇਸ ਨਾਲ ਇਕ ਸਵਿੱਚ ਤੇ ਰਿਮੋਰਟ ਕੰਟਰੋਲ ਡਿਵਾਈਸ ਵੀ ਸੀ।


Share