ਅੰਮ੍ਰਿਤਸਰ ਤੋਂ ਲੰਡਨ ਲਈ ਉਡਾਣ 4 ਜੂਨ ਨੂੰ

813
ਲੰਡਨ, 1 ਜੂਨ (ਪੰਜਾਬ ਮੇਲ) – ਯੂ.ਕੇ. ਸਰਕਾਰ ਵਲੋਂ ਭਾਰਤ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਦੋ ਹੋਰ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਉਡਾਣਾ 4 ਜੂਨ ਨੂੰ ਰਾਜਾਸਾਂਸੀ ਹਵਾਈ ਅੱਡਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਤੇ 5 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਚੱਲਣਗੀਆਂ। ਲੰਡਨ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਨ•ਾਂ ਉਡਾਣਾ ‘ਚ ਬਰਤਾਨਵੀ ਨਾਗਰਿਕਾਂ ਤੋਂ ਇਲਾਵਾ ਯੂ.ਕੇ. ‘ਚ ਸਥਾਈ ਤੌਰ ‘ਤੇ ਰਹਿਣ ਵਾਲੇ ਗੈਰ-ਬਰਤਾਨਵੀ ਨਾਗਰਿਕ (ਇੰਡੈਫੀਨਿੱਟ ਲੀਵ ਟੂ ਰਿਮੇਨ) ਵੀ ਆ ਸਕਦੇ ਹਨ।