ਅੰਮਿ੍ਰਤਸਰ ਜੇਲ੍ਹ ਤੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਵਤਨ ਪਰਤਿਆ

99
Share

ਅਟਾਰੀ, 18 ਮਈ (ਪੰਜਾਬ ਮੇਲ)- ਕੇਂਦਰੀ ਜੇਲ੍ਹ ਅੰਮਿ੍ਰਤਸਰ ਤੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ਰਸਤੇ ਵਤਨ ਪਰਤਿਆ। ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਅਨਿਲ ਚੌਹਾਨ ਨੇ ਪਾਕਿਸਤਾਨੀ ਕੈਦੀ ਨੂੰ ਪਾਕਿਸਤਾਨੀ ਰੇਂਜਰ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਜ਼ਲ ਦੇ ਹਵਾਲੇ ਕੀਤਾ। ਕੇਂਦਰੀ ਜੇਲ੍ਹ ਅੰਮਿ੍ਰਤਸਰ ਤੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਅਲੀ ਰਾਜਾ ਪੁੱਤਰ ਮੁਹੰਮਦ ਅਲਵਰ ਵਾਸੀ ਕਾਹਨਾ, ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ, ਜੋ ਭਾਰਤ-ਪਾਕਿਸਤਾਨ ਸਰਹੱਦ ਨੂੰ ਗ਼ੈਰਕਾਨੂੰਨੀ ਢੰਗ ਨਾਲ ਪਾਰ ਕਰ ਕੇ 15 ਅਗਸਤ, 2017 ਨੂੰ ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਸੀ। ਉਸ ਖ਼ਿਲਾਫ਼ ਥਾਣਾ ਵਲਟੋਹਾ ਵਿਚ 3/34 ਆਈ.ਪੀ.ਸੀ. ਤੇ 14 ਐੱਫ. ਐਕਟ ਤਹਿਤ ਕੇਸ ਦਰਜ ਸੀ।

Share