ਅੰਨਾ ਹਜ਼ਾਰੇ ਵੱਲੋਂ ਕਿਸਾਨਾਂ ਮੁੱਦਿਆਂ ’ਤੇ ਭੁੱਖ ਹੜਤਾਲ ਤੋਂ ਪਲਟਣਾ ਮਜ਼ਾਕੀਆ ਪਰ ਇਸੇ ਦੀ ਉਮੀਦ ਸੀ : ਸ਼ਿਵ ਸੈਨਾ

479
Share

ਮੁੰਬਈ, 30 ਜਨਵਰੀ (ਪੰਜਾਬ ਮੇਲ)- ਸ਼ਿਵ ਸੈਨਾ ਨੇ ਸਮਾਜਸੇਵੀ ਕਾਰਕੁਨ ਅੰਨਾ ਹਜ਼ਾਰੇ ਵੱਲੋਂ ਕਿਸਾਨਾਂ ਦੇ ਮੁੱਦਿਆਂ ’ਤੇ ਭੁੱਖ ਹੜਤਾਲ ਕਰਨ ਦਾ ਐਲਾਨ ਕੁਝ ਹੀ ਘੰਟਿਆਂ ਮਗਰੋਂ ਵਾਪਸ ਲੈਣ ’ਤੇ ਉਨ੍ਹਾਂ ਦੀ ਨਿਖੇਧੀ ਕਰਦਿਆਂ ਕਿਹਾ, ‘ਇਹ ਮਜ਼ਾਕੀਆ ਹੈ ਪਰ ਇਸੇ ਦੀ ਉਮੀਦ ਸੀ।’ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਰਾਜ ਖੇਤੀਬਾੜੀ ਮੰਤਰੀ ਕੈਲਾਸ਼ ਚੌਧਰੀ ਨਾਲ ਮੀਟਿੰਗ ਚਰਚਾ ਮਗਰੋਂ ਦਿੱਲੀ ਹੱਦ ’ਤੇ ਭੁੱਖ ਹੜਤਾਲ ਕਰਨ ਦਾ ਆਪਣਾ ਫ਼ੈਸਲਾ ਬਦਲ ਲਿਆ ਸੀ। ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ, ‘ਇਹ ਘਟਨਾਕ੍ਰਮ ਬਹੁਤ ਮਜ਼ਾਕੀਆ ਪਰ ਉਮੀਦ ਮੁਤਾਬਕ ਸੀ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੰਨਾ ਹਜ਼ਾਰੇ ਦਾ ਸਟੈਂਡ ਅਸਪੱਸ਼ਟ ਸੀ।’ ਸੰਪਾਦਕੀ ਵਿਚ ਇਹ ਵੀ ਕਿਹਾ ਗਿਆ, ‘ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਨਾਲ ਕੀਤਾ ਜਾ ਰਿਹਾ ਹੈ, ਉਹ ਹੈਰਾਨ ਕਰਨ ਅਤੇ ਝੰਜੋੜ ਦੇਣ ਵਾਲਾ ਹੈ।’

Share