ਸਰੀ, 10 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਅੰਤਰਰਾਸ਼ਟਰੀ ਸਾਂਝਾਂ ਵੱਲੋਂ 13 ਫਰਵਰੀ 2022 (ਐਤਵਾਰ) ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿ-ਮਿਲਣੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਾਂਝਾਂ ਦੇ ਚੀਫ ਐੱਮ.ਡੀ. ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਦੱਸਿਆ ਹੈ ਕਿ ਇਸ ਕਾਵਿ-ਮਿਲਣੀ ਵਿੱਚ ਪ੍ਰਸਿੱਧ ਸ਼ਾਇਰ ਅਮਰਜੀਤ ਕੌਂਕੇ ਮੁੱਖ ਮਹਿਮਾਨ ਹੋਣਗੇ ਅਤੇ ਡਾ. ਗੁਰਸੇਵਕ ਲੰਬੀ, ਬੁਸ਼ਰਾ ਨਾਜ, ਸੁਸ਼ੀਲ ਦੋਸਾਂਝ, ਹਰਦਮ ਸਿੰਘ ਮਾਨ ਅ ਮਲੂਕ ਸਿੰਘ ਕਾਹਲੋਂ ਵਿਸ਼ੇਸ਼ ਮਹਿਮਾਨ ਹੋਣਗੇ।
ਇਸ ਕਾਵਿ-ਮਿਲਣੀ ਵਿੱਚ ਗੁਰਚਰਨ ਸਿੰਘ ਜੋਗੀ, ਕਰਨੈਲ ਸਿੰਘ ਅਸਪਾਲ, ਅਮਨ ਸੀ ਸਿੰਘ, ਪਵਨ ਪਰਵਾਸੀ ਜਰਮਨੀ, ਰਾਮ ਲਾਲ ਭਗਤ, ਸੁਖਚਰਨਜੀਤ ਕੌਰ ਗਿੱਲ, ਪ੍ਰੀਤ ਮਨਪ੍ਰੀਤ (ਕੈਨੇਡਾ), ਬਿੰਦਰ ਸਾਹਿਤ ਇਟਲੀ ਅਤੇ ਨਰਿੰਦਰਪਾਲ ਕੌਰ ਸ਼ਾਮਿਲ ਹੋਣਗੇ। ਕਾਵਿ-ਮਿਲਣੀ ਦਾ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਕਰਨਗੇ। ਪੰਜਾਬੀ ਸਾਹਿਤ ਪ੍ਰੇਮੀ ਇਸ ਕਾਵਿ ਮਿਲਣੀ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਅਤੇ ਕੈਨੇਡਾ ਦੇ ਸਮੇਂ ਅਨੁਸਾਰ 9 ਵਜੇ ਸਵੇਰੇ (ਟੋਰਾਂਟੋ) ਤੇ 6 ਵਜੇ ਸਵੇਰੇ (ਵੈਨਕੂਵਰ) ਸਾਹਿਤਕ ਸਾਂਝਾਂ ਦੇ ਫੇਸਬੁੱਕ ਪੇਜ ਅਤੇ ਯੂ ਟਿਊਬ ਤੇ ਲਾਈਵ ਮਾਣ ਸਕਦੇ ਹਨ।