ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਾਵਿ ਮਿਲਣੀ ’ਚ ਪ੍ਰਸਿੱਧ ਕਵੀਆਂ ਨੇ ਕੀਤੀ ਸ਼ਮੂਲੀਅਤ

275
Share

ਸਰੀ, 16 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਵੱਲੋਂ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਈ ਫ਼ਰਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਬੇਹੱਦ ਸਫ਼ਲ ਰਹੀ। ਇਸ ਵਿਚ ਭਾਰਤ , ਪਾਕਿਸਤਾਨ, ਜਰਮਨੀ, ਇਟਲੀ, ਸਰੀ, ਵੈਨਕੂਵਰ, ਕੈਲਗਰੀ, ਸਾਊਥ ਕੋਰੀਆ, ਇੰਗਲੈਂਡ ਤੇ ਅਮਰੀਕਾ ਦੇ ਪ੍ਰਸਿੱਧ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿ ਮਿਲਣੀ ’ਚ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਅਮਰਜੀਤ ਸਿੰਘ ਕੌਂਕੇ ਮੁੱਖ ਮਹਿਮਾਨ ਸਨ ਅਤੇ ਹਰਦਮ ਸਿੰਘ ਮਾਨ, ਡਾ. ਗੁਰਸੇਵਕ ਸਿੰਘ ਲੰਬੀ, ਬੁਸ਼ਰਾ ਨਾਜ਼ ਪਾਕਿਸਤਾਨ, ਮਲੂਕ ਸਿੰਘ ਕਾਹਲੋਂ ਕੈਨੇਡਾ ਤੇ ਸੁਸ਼ੀਲ ਦੁਸਾਂਝ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਕਾਵਿ ਮਿਲਣੀ ਦੀ ਸ਼ੁਰੂਆਤ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਸੰਸਥਾ ਦੇ ਸਕੱਤਰ ਜਨਰਲ ਅਮਨਬੀਰ ਸਿੰਘ ਧਾਮੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸੰਸਥਾ ਦੀ ਪ੍ਰਧਾਨ ਰਿੰਟੂ ਭਾਟੀਆ ਸਭ ਨੂੰ ਜੀ ਆਇਆਂ ਕਿਹਾ ਅਤੇ ਮੁੱਖ ਮਹਿਮਾਨ ਅਤੇ ਸੰਚਾਲਕ ਡਾ. ਕੁਲਦੀਪ ਸਿੰਘ ਦੀਪ¿; ਦੀ ਸ਼ਾਇਰੀ ਤੇ ਸਾਹਿਤਕ ਗਤੀਵਿਧੀਆਂ ਦੇ ਬਾਰੇ ਦੱਸਦਿਆਂ ਹੋਇਆਂ ਉਨ੍ਹਾਂ ਨੂੰ ਮੰਚ ਸੰਚਾਲਨ ਕਰਨ ਲਈ ਕਿਹਾ। ਡਾ. ਕੁਲਦੀਪ ਸਿੰਘ ਦੀਪ ਨੇ ਮੁੱਖ ਮਹਿਮਾਨ ਡਾ. ਅਮਰਜੀਤ ਕੌਂਕੇ ਦੀ ਜਾਣ-ਪਹਿਚਾਣ ਕਰਵਾਈ। ਡਾ. ਕੌਂਕੇ ਨੇ ਆਪਣੀਆਂ ਖੂਬਸੁਰਤ ਨਜ਼ਮਾਂ ਪੇਸ਼ ਕੀਤੀਆਂ। ਡਾ. ਕੁਲਦੀਪ ਸਿੰਘ ਦੀਪ ਨੇ ਵਾਰੀ-ਵਾਰੀ ਪਵਨ ਪਰਵਾਸੀ ਜਰਮਨੀ, ਅਮਨ ਸੀ ਸਿੰਘ ਸਰੀ, ਪ੍ਰੀਤ ਮਨਪ੍ਰੀਤ ਸਰੀ, ਨਰਿੰਦਰਪਾਲ ਕੌਰ, ਬਿੰਦਰ ਸਾਹਿਤ ਇਟਲੀ, ਰਾਮ ਲਾਲ ਭਗਤ, ਗੁਰਚਰਨ ਸਿੰਘ ਜੋਗੀ, ਕਰਨੈਲ ਸਿੰਘ ਅਸਪਾਲ, ਸੁਖਚਰਨਜੀਤ ਕੌਰ ਗਿੱਲ ਕੈਨੇਡਾ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਕਿਹਾ। ਡਾ. ਗੁਰਸੇਵਕ ਲੰਬੀ ਤੇ ਸੁਖਚਰਨਜੀਤ ਕੌਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਕਵਿਤਾ, ਗੀਤ ਗਾ ਕੇ ਪੇਸ਼ ਕੀਤੇ। ਰਿੰਟੂ ਭਾਟੀਆ ਨੇ ਆਪਣੀ ਬਹੁਤ ਸੁਰੀਲੀ ਆਵਾਜ਼ ਵਿਚ ਬੁੱਲੇ ਸ਼ਾਹ ਦੀ ਕਾਫ਼ੀ ਪੇਸ਼ ਕੀਤੀ। ਡਾ. ਕੁਲਦੀਪ ਸਿੰਘ ਦੀਪ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਹਰ ਕਵੀ ਨੂੰ ਬੁਲਾਉਣ ਤੇ ਉਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਕੈਨੇਡਾ ਦੇ ਸਰਪ੍ਰਸਤ ਮਲੂਕ ਸਿੰਘ ਕਾਹਲੋਂ ਨੇ ਸਭ ਕਵੀਆਂ ਦੀਆਂ ਕਵਿਤਾਵਾਂ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਕਾਵਿ ਮਹਿਫਿਲ ਨੂੰ ਕੈਨੇਡਾ ਤੋਂ ਹਰਦੀਪ ਕੌਰ (ਹੈਲਪਿੰਗ ਹੈਂਡਜ਼ ਸੰਸਥਾ ਦੇ ਸੰਸਥਾਪਕ ਤੇ ਚੇਅਰਮੈਨ), ਪਾਕਿਸਤਾਨ ਤੋਂ ਸਪੈਸ਼ਲ ਨਦੀਮ ਅਫ਼ਜ਼ਲ, ਅਮਰੀਕਾ ਤੋਂ ਮਨਜੀਤ ਸੇਖੋਂ, ਡਾ. ਬਲਜੀਤ ਕੌਰ ਰਿਆੜ, ਪੱਤਰਕਾਰ ਤੇ ਸ਼ਾਇਰ ਡਾ. ਗੁਰਵਿੰਦਰ ਅਮਨ, ਸਤਿੰਦਰ ਕਾਹਲੋਂ, ਡਾ. ਪੁਸ਼ਵਿੰਦਰ ਖੋਖਰ, ਸਿੰਗਰ ਹਰਜੀਤ ਬਮਰਾਹ, ਗੁਰਵੈਲ ਕੋਹਾਲਵੀ (ਗੁਰਮੁਖੀ ਦੇ ਵਾਰਿਸ ਸੰਸਥਾ ਦੇ ਚੇਅਰਮੈਨ ਤੇ ਸ਼ਾਇਰ), ਹਰਦਿਆਲ ਸਿੰਘ ਝੀਤਾ (ਸੈਕਟਰੀ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਕੈਨੇਡਾ), ਜੈਸਮੀਨ ਮਾਹੀ, ਗੁਰਮਿੰਦਰ ਕੌਰ, ਸੁਰਜੀਤ ਸਿੰਘ ਧੀਰ, ਪ੍ਰੀਤ ਗਿੱਲ ਕੈਨੇਡਾ, ਵੀਨਾ ਰਾਣੀ, ਅੰਜਨਾ ਮੈਨਨ, ਹਰਪ੍ਰੀਤ ਕੌਰ ਸੰਧੂ, ਡਾ. ਰਵਿੰਦਰ ਕੌਰ ਭਾਟੀਆ, ਡਾ. ਸੁਖਪਾਲ ਕੌਰ, ਕੈਲਗਿਰੀ ਤੋਂ ਪੱਤਰਕਾਰ ਦਰਸ਼ਨ ਸਿੰਘ ਜਟਾਣਾ, ਕੈਨੇਡਾ ਤੋਂ ਆਹਲੂਵਾਲੀਆ ਸਭਾ ਦੇ ਸੰਸਥਾਪਕ ਤੇ ਚੇਅਰਮੈਨ ਮਨਮੋਹਨ ਸਿੰਘ ਵਾਲੀਆ ਨੇ ਮਾਣਿਆਂ। ਅੰਤ ’ਚ ਰਮਿੰਦਰ ਰਮੀ ਨੇ ਵੀ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਪਿਆਰ, ਸਾਥ ਤੇ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ ।

Share