ਅੰਤਰਰਾਸ਼ਟਰੀ ਪਹਿਲਵਾਨ ਤੇ ਕੋਚ ਦੇਵਾਨੰਦ ਦੀ ਮੌਤ ’ਤੇ ਦੇਸ਼-ਵਿਦੇਸ਼ ਦੇ ਕੁਸ਼ਤੀ ਪ੍ਰੇਮੀਆਂ ਵੱਲੋਂ ਦੁੱਖ ਪ੍ਰਗਟ

749
ਸਵ. ਦੇਵਾਨੰਦ ਕੁਸ਼ਤੀ ਕੋਚ ਦੀ ਯਾਦਗਾਰ ਫੋਟੋ।
Share

ਸਿਆਟਲ, 3 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਹੰਸਰਾਜ ਸਟੇਡੀਅਮ ਜਲੰਧਰ ਦੇ ਅੰਤਰਰਾਸ਼ਟਰੀ ਪਹਿਲਵਾਨ ਤੇ ਕੋਚ ਦੇਵਾਨੰਦ ਦੀ ਅਚਨਚੇਤ ਐਕਸੀਡੈਂਟ ਹੋਣ ਕਾਰਨ ਮੌਤ ਦੀ ਖ਼ਬਰ ਸੁਣ ਕੇ ਦੇਸ਼-ਵਿਦੇਸ਼ ਦੇ ਕੁਸ਼ਤੀ ਪ੍ਰੇਮੀਆਂ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ, ਸੀਨੀਅਰ ਉਪ ਪ੍ਰਧਾਨ ਪੀ.ਆਰ. ਸੋਂਧੀ, ਉਪ ਪ੍ਰਧਾਨ ਜੋਰਾਵਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਜਗਜੀਤ ਸਿੰਘ ਸਰੋਆ ਅਤੇ ਸਾਬਕਾ ਸਕੱਤਰ ਸੋਹਣ ਸਿੰਘ ਸਮੇਤ ਸਮੂਹ ਅਹੁਦੇਦਾਰਾਂ, ਇੰਗਲੈਂਡ ਤੋਂ ਗੁਰਪਾਲ ਸਿੰਘ ਪੱਡਾ, ਟੋਰਾਂਟੋ ਤੋਂ ਗੁਰਦੇਵ ਸਿੰਘ ਪਹਿਲਵਾਨ, ਵੈਨਕੂਵਰ ਤੋਂ ਹਰਜੀਤ ਸਿੰਘ ਰਾਏਪੁਰ ਡਬਾ, ਅਖਾੜਿਆਂ ਦੇ ਉਸਤਾਦ ਸਤਨਾਮ ਸਿੰਘ ਜੌਹਲ, ਬਲਬੀਰ ਸਿੰਘ ਸ਼੍ਰੀ ਪਹਿਲਵਾਨ, ਬੂਟਾ ਸਿੰਘ ਢੀਂਡਸਾ, ਅਮਨ ਪਹਿਲਵਾਨ, ਕੈਲੀਫੋਰਨੀਆ ਤੋਂ ਗੁਰਪਾਲ ਸਿੰਘ ਪਹਿਲਵਾਨ, ਹਰਦੀਪ ਸਿੰਘ ਪਹਿਲਵਾਨ, ਸਿਆਟਲ ਤੋਂ ਜਸਦੇਵ ਸਿੰਘ ਧਾਲੀਵਾਲ ਕੋਚ ਤੇ ਜਗਜੀਤ ਸਿੰਘ ਵੱਡਾਘਰ ਪਿੰਡ (ਮੋਗਾ) ਸਮੇਤ ਅਨੇਕਾਂ ਖੇਡ-ਪ੍ਰੇਮੀਆਂ ਨੇ ਦੇਵਾਨੰਦ ਦੀ ਅਚਨਚੇਤ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੇਵਾਨੰਦ ਤੇ ਰਣਜੀਤ ਸਿੰਘ ਦੋਵੇਂ ਭਰਾ ਅੱਤ ਦੀ ਗਰੀਬੀ ’ਚ ਪਹਿਲਵਾਨੀ ਸ਼ੁਰੂ ਕਰਕੇ ਅੰਤਰਰਾਸ਼ਟਰੀ ਪਹਿਲਵਾਨ ਬਣੇ, ਜਿਨ੍ਹਾਂ ਮਰਹੂਮ ਕੁਸ਼ਤੀ ਪ੍ਰੇਮੀ ਸਰਦਾਰਾ ਸਿੰਘ ਸਿੱਧੂ ਆਰਥਿਕ ਮਦਦ ਕਰਦੇ ਰਹੇ। ਅੱਜਕੱਲ੍ਹ ਦੇਵਾਨੰਦ ਹੰਸਰਾਜ ਸਟੇਡੀਅਮ ਜਲੰਧਰ ਕੁਸ਼ਤੀ ਸੈਂਟਰ ਵਿਖੇ ਬਤੌਰ ਕੁਸ਼ਤੀ ਕੋਚ ਸ਼ਾਨਦਾਰ ਸੇਵਾ ਨਿਭਾ ਰਹੇ ਸਨ, ਜਿਨ੍ਹਾਂ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਹਿਲਵਾਨ ਦਿੱਤੇ ਅਤੇ ਕੁਸ਼ਤੀ ਜਗਤ ਨੂੰ ਨਾ-ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।

Share