ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਬਹਾਲ ਕਰਨ ਸਬੰਧੀ ਭਾਰਤ ਜੁਲਾਈ ਮਹੀਨੇ ‘ਚ ਲਵੇਗਾ ਫੈਸਲਾ

693
Share

ਨਵੀਂ ਦਿੱਲੀ, 17 ਜੂਨ (ਪੰਜਾਬ ਮੇਲ)-ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਕੋਰੋਨਾਵਾਇਰਸ ‘ਅਨੁਮਾਨ ਅਨੁਸਾਰ ਫ਼ੈਲਦਾ’ ਹੈ ਤੇ ਪੂਰਾ ਹਵਾਬਾਜ਼ੀ ਤੰਤਰ ਤੇ ਰਾਜ ਸਰਕਾਰਾਂ ਤਿਆਰ ਹੋ ਜਾਂਦੀਆਂ ਹਨ, ਤਾਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਬਹਾਲ ਕਰਨ ਦੇ ਸਬੰਧ ‘ਚ ਭਾਰਤ ਜੁਲਾਈ ਮਹੀਨੇ ‘ਚ ਫ਼ੈਸਲਾ ਕਰੇਗਾ। ਪੁਰੀ ਨੇ ਕਿਹਾ ਕਿ ਅਗਲੇ ਮਹੀਨੇ ‘ਚ ਅਸੀਂ ਫ਼ੈਸਲਾ ਲੈਣਾ ਸ਼ੁਰੂ ਕਰ ਦੇਵਾਂਗੇ ਪਰ ਇਹ ਫ਼ੈਸਲਾ ਭਾਰਤੀ ਹਵਾਬਾਜ਼ੀ ਮੰਤਰਾਲੇ ਨਹੀਂ ਕਰੇਗਾ, ਇਹ ਫ਼ੈਸਲਾ ਸਰਕਾਰ ਘਰੇਲੂ ਹਾਲਾਤ ਦੇ ਆਧਾਰ ‘ਤੇ ਲਵੇਗੀ। ਦੇਸ਼ ‘ਚ ਕੋਰੋਨਾਵਾਇਰਸ ਕਾਰਨ ਦੋ ਮਹੀਨੇ ਤੱਕ ਉਡਾਣਾਂ ਬੰਦ ਰਹਿਣ ਦੇ ਬਾਅਦ ਘਰੇਲੂ ਉਡਾਣਾਂ 5 ਮਈ ਤੋਂ ਸ਼ੁਰੂ ਹੋ ਗਈਆਂ ਸਨ ਪਰ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਅਜੇ ਵੀ ਬੰਦ ਹਨ।


Share