ਅੰਡਰਵਰਲਡ ਡੌਨ ਦਾਊਦ ਤੇ ਪਤਨੀ ਨੂੰ ਹੋਇਆ ਕੋਰੋਨਾ

420
Share

ਇਸਲਾਮਾਬਾਦ, 6 ਜੂਨ (ਪੰਜਾਬ ਮੇਲ)- ਪਾਕਿਸਤਾਨ ਵਿਚ ਲੁਕਿਆ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਉਸ ਦੀ ਪਤਨੀ ਮਹਿਜ਼ਬੀਨ ਕੋਰੋਨਾ ਨਾਲ ਪੀੜਤ  ਹਨ। ਇੱਕ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਮੁਤਾਬਕ ਦੋਵੇਂ ਜਾਂਚ ਵਿਚ ਕੋਰੋਨਾ ਪਾਜੀਟਿਵ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਕਰਾਚੀ ਦੇ ਸੈਨਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦਾਊਦ ਦੇ ਘਰ ‘ਤੇ ਕੰਮ ਕਰਨ ਵਾਲੇ ਸਟਾਫ਼ ਅਤੇ ਸੁਰੱਖਿਆ ਗਾਰਡਾਂ ਨੂੰ ਵੀ ਕਵਾਰੰਟੀਨ ਕੀਤਾ ਗਿਆ ਹੈ। ਅਜਿਹੇ ਵਿਚ ਹੁਣ ਪਾਕਿਸਤਾਨ ਦਾ ਝੂਠ ਸਾਹਮਣੇ ਆ ਗਿਆ ਹੈ। ਦੱਸ ਦੇਈਏ ਕਿ ਦਾਊਦ 1993 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਦਾ ਮਾਸਟਰ ਮਾਈਂਡ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ  ਉਸ ਨੂੰ ਕਰਾਚੀ ਵਵਿਚ ਪਨਾਹ ਦੇ ਦਿੱਤੀ ਸੀ। ਹਾਲਾਂਕਿ, ਹਮੇਸ਼ਾ ਪਾਕਿਸਤਾਨ ਇਸ ਗੱਲ ਤੋਂ ਮਨ੍ਹਾ ਕਰਦਾ ਰਿਹਾ ਹੈ।

Share