ਅਫ਼ਗ਼ਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਸਾਲੇਹ ਦੇ ਭਰਾ ਅਤੇ ਉਸ ਦੇ ਡਰਾਈਵਰ ਦੀ ਤਾਲਿਬਾਨ ਵੱਲੋਂ ਹੱਤਿਆ

421
Share

ਕਾਬੁਲ, 11 ਸਤੰਬਰ (ਪੰਜਾਬ ਮੇਲ)- ਤਾਲਿਬਾਨ ਨੇ ਉੱਤਰੀ ਪੰਜਸ਼ੀਰ ਪ੍ਰਾਂਤ ’ਚ ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਦੇ ਭਰਾ ਅਤੇ ਉਸ ਦੇ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਾਲੇਹ ਦੇ ਭਤੀਜੇ ਨੇ ਭਤੀਜੇ ਨੇ ਦੱਸਿਆ ਕਿ ਉਸ ਦਾ ਚਾਚਾ ਰੋਹੁੱਲਾ ਅਜ਼ੀਜ਼ੀ ਵੀਰਵਾਰ ਨੂੰ ਕਾਰ ਰਾਹੀਂ ਜਾ ਰਹੇ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਨਾਕੇ ’ਤੇ ਰੋਕਿਆ। ਇਸ ਤੋਂ ਬਾਅਦ ਦੋਵਾਂ ਨੂੰ ਗੋਲੀ ਮਾਰ ਦਿੱਤੀ।

Share