ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਔਰਤਾਂ ਤੇ ਘੱਟਗਿਣਤੀਆਂ ਲਈ ਫ਼ਿਕਰਮੰਦ ਹੋਈ ਮਲਾਲਾ

4012
Share

ਲੰਡਨ, 16 ਅਗਸਤ (ਪੰਜਾਬ ਮੇਲ)- ਪਾਕਿਸਤਾਨੀ ਕਾਰਕੁਨ ਤੇ ਸਭ ਤੋਂ ਛੋਟੀ ਉਮਰ ’ਚ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਮਲਾਲਾ ਯੂਸੁਫ਼ਜ਼ਈ ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ’ਤੇ ਮੁੜ ਕਾਬਜ਼ ਹੋਣ ਤੋਂ ਨਾ ਸਿਰਫ਼ ਹੈਰਾਨ ਹੈ, ਬਲਕਿ ਉਹ ਜੰਗ ਦੇ ਝੰਬੇ ਮੁਲਕ ਵਿਚ ਰਹਿ ਰਹੀਆਂ ਔਰਤਾਂ, ਘੱਟਗਿਣਤੀਆਂ ਤੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਕਾਰਕੁਨਾਂ ਨੂੰ ਲੈ ਕੇ ਵੱਡੀ ਫਿਕਰਮੰਦ ਹੈ। ਇਸ ਵੇਲੇ ਯੂ.ਕੇ. ਵਿਚ ਰਹਿ ਰਹੀ ਮਲਾਲਾ ਨੇ ਇਕ ਟਵੀਟ ਵਿਚ ਕਿਹਾ ਕਿ ‘ਆਲਮੀ, ਖੇਤਰੀ ਤੇ ਸਥਾਨਕ ਤਾਕਤਾਂ ਨੂੰ ਫੌਰੀ ਗੋਲੀਬੰਦੀ ਦਾ ਸੱਦਾ ਦਿੰਦਿਆਂ ਮਨੁੱਖਾਂ ਨੂੰ ਇਮਦਾਦ ਦੇ ਨਾਲ ਸ਼ਰਨਾਰਥੀਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਦਸੰਬਰ 2012 ’ਚ ਮੁਕਾਮੀ ਤਾਲਿਬਾਨੀ ਦਹਿਸ਼ਤਗਰਦਾਂ ਨੇ ਉੱਤਰ-ਪੂਰਬੀ ਪਾਕਿਸਤਾਨ ਦੀ ਸਵਾਤ ਵਾਦੀ ’ਚ ਮਲਾਲਾ ਦੀ ਮਹਿਲਾਵਾਂ ਲਈ ਸਿੱਖਿਆ ਕੰਪੇਨ ਦਾ ਵਿਰੋਧ ਕਰਦਿਆਂ ਉਸ ਨੂੰ ਗੋਲੀ ਮਾਰ ਦਿੱਤੀ ਸੀ। ਮਲਾਲਾ ਨੂੰ ਮਗਰੋਂ ਜ਼ਖ਼ਮੀ ਹਾਲਤ ਵਿਚ ਯੂ.ਕੇ. ਲਿਜਾ ਕੇ ਉਸ ਦਾ ਇਲਾਜ ਕਰਵਾਇਆ ਗਿਆ ਸੀ। ਤਾਲਿਬਾਨ ਨੇ ਮਗਰੋਂ ਫ਼ਤਵਾ ਜਾਰੀ ਕੀਤਾ ਸੀ ਕਿ ਜੇਕਰ ਮਲਾਲਾ ਬਚ ਗਈ, ਤਾਂ ਉਹ ਉਸ ਨੂੰ ਮੁੜ ਨਿਸ਼ਾਨਾ ਬਣਾਉਣਗੇ।

Share