ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਤੇ ਨਾਟੋ ਫੌਜਾਂ ਦੀ ਵਾਪਸੀ ਸ਼ੁਰੂ

136
Share

ਕਾਬੁਲ, 1 ਮਈ (ਪੰਜਾਬ ਮੇਲ)- ਅਫਗਾਨਿਸਤਾਨ ’ਚੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਈ। ਇਸ ਨਾਲ ਅਫਗਾਨਿਸਤਾਨ ਵਿਚ ਦੋ ਦਹਾਕਿਆਂ ਤੋਂ ਜਾਰੀ ਅਮਰੀਕੀ ਜੰਗ ਖ਼ਤਮ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫੌਜਾਂ ਦੀ ਵਾਪਸੀ ਲਈ ਅਧਿਕਾਰਤ ਤੌਰ ’ਤੇ ਪਹਿਲੀ ਮਈ ਦੀ ਤਾਰੀਖ਼ ਤੈਅ ਕੀਤੀ ਸੀ। ਇਸ ਫੈਸਲੇ ਤਹਿਤ ਰਹਿੰਦੇ 2500-3000 ਅਮਰੀਕੀ ਅਤੇ 7000 ਨਾਟੋ ਫੌਜੀਆਂ ਦੀ ਵਾਪਸੀ ਹੋਵੇਗੀ। ਸ਼ਨਿੱਚਰਵਾਰ ਤੋਂ ਪਹਿਲਾਂ ਇਸ ਵੱਡੇ ਕੰਮ ਦੀ ਤਿਆਰੀ ਸ਼ੁਰੂ ਹੋ ਗਈ ਸੀ।

Share