ਅਫ਼ਗਾਨ ਨਾਗਰਿਕਾਂ ਨੂੰ ਐਮਰਜੈਂਸੀ ਈ-ਵੀਜ਼ੇ ਜਾਰੀ ਕਰੇਗਾ ਭਾਰਤ

766
Share

ਨਵੀਂ ਦਿੱਲੀ, 18 ਅਗਸਤ (ਪੰਜਾਬ ਮੇਲ)-ਭਾਰਤ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਐਲਾਨ ਕੀਤਾ ਹੈ ਕਿ ਉਹ ਇਥੇ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਲਈ ਐਮਰਜੈਂਸੀ ਈ-ਵੀਜ਼ਾ ਜਾਰੀ ਕਰੇਗਾ। ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ਨਾਗਰਿਕ ਈ-ਵੀਜ਼ੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਨਵੀਂ ਦਿੱਲੀ ’ਚ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਕਾਰਵਾਈ ਹੋਵੇਗੀ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਵਿਵਸਥਾਵਾਂ ਦੀ ਸਮੀਖਿਆ ਕੀਤੀ ਹੈ। ਭਾਰਤ ’ਚ ਦਾਖ਼ਲੇ ਲਈ ਵੀਜ਼ਾ ਅਰਜ਼ੀਆਂ ’ਤੇ ਜਲਦ ਫ਼ੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਚ ਭਾਰਤ ਦੇ ਮਿਸ਼ਨਾਂ ਦੇ ਬੰਦ ਹੋਣ ਕਾਰਨ ਵੀਜ਼ੇ ਲਈ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ’ਚ ਵੀਜ਼ਾ 6 ਮਹੀਨਿਆਂ ਲਈ ਦਿੱਤਾ ਜਾਵੇਗਾ।

Share