ਅਫ਼ਗਾਨਿਸਤਾਨ ਵਿੱਚ ਵੀਜ਼ਾ ਲੈਣ ਆਏ ਲੋਕਾਂ ‘ਚ ਮਚੀ ਭਗਦੜ, 15 ਦੀ ਮੌਤ

552
Share

ਅਫ਼ਗਾਨਿਸਤਾਨ, 22 ਅਕਤੂਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਵਿੱਚ ਪਾਕਿਸਤਾਨੀ ਦੂਤ ਘਰ ਦੇ ਨੇੜੇ ਵੀਜ਼ਾ ਲੈਣ ਆਏ ਲੋਕਾਂ ‘ਚ ਭਗਦੜ ਮਚ ਗਈ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸੂਬਾ ਸਰਕਾਰ ਦੇ ਬੁਲਾਰੇ ਅੱਤਾਉੱਲਾਹ ਖੋਗਿਆਨੀ ਨੇ ਦੱਸਿਆ ਕਿ ਇਹ ਘਟਨਾ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿੱਚ ਵਾਪਰੀ, ਜਿੱਥੇ 3 ਹਜ਼ਾਰ ਤੋਂ ਵੱਧ ਅਫ਼ਗਾਨੀ ਨਾਗਰਿਕ ਵੀਜ਼ਾ ਲੈਣ ਲਈ ਇਕੱਠੇ ਹੋਏ ਸਨ। ਇਸੇ ਦੌਰਾਨ ਭਗਦੜ ਮਚ ਗਈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ‘ਚ 11 ਔਰਤਾਂ ਸ਼ਾਮਲ ਹਨ।


Share