ਅਫ਼ਗਾਨਿਸਤਾਨ ’ਚ ਹਾਰ ਮਗਰੋਂ ਅਮਰੀਕੀ ਲੋਕਾਂ ਵੱਲੋਂ ਰਾਸ਼ਟਰਪਤੀ ਪ੍ਰਤੀ ਨਾਰਾਜ਼ਗੀ ਜ਼ਾਹਿਰ

468
Share

-ਅਪਰੂਵਲ ਰੇਟਿੰਗ ਘਟੀ
ਵਾਸ਼ਿੰਗਟਨ, 4 ਸਤੰਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਅਤੇ ਤਾਲਿਬਾਨੀ ਸ਼ਾਸਨ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਤੀ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਵੱਲੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਣ ਦੇ ਫ਼ੈਸਲੇ ਦਾ ਦੁਨੀਆਂ ਭਰ ’ਚ ਵਿਰੋਧ ਹੋ ਰਿਹਾ ਹੈ। ਇਸੇ ਦੇ ਚੱਲਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਅਪਰੂਵਲ ਰੇਟਿੰਗ ਘੱਟ ਹੋ ਗਈ ਹੈ।
ਐੱਨ.ਪੀ.ਆਰ. ਅਤੇ ਪੀ.ਬੀ.ਐੱਸ. ਨਿਊਸ਼ੋਰ ਨਾਲ ਇਕ ਨਵੇਂ ਮੈਰੀਸਟ ਨੈਸ਼ਨਲ ਪੋਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਪਰੂਵਲ ਰੇਟਿੰਗ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 43 ਫ਼ੀਸਦੀ ’ਤੇ ਆ ਗਈ ਹੈ। ਜ਼ਿਆਦਾਤਰ ਅਮਰੀਕੀਆਂ ਨੇ ਜੋਅ ਬਾਇਡਨ ਦੀ ਵਿਦੇਸ਼ ਨੀਤੀ ਦੀ ਨਿੰਦਾ ਕੀਤੀ ਹੈ। ਨਾਲ ਹੀ ਅਫ਼ਗਾਨਿਸਤਾਨ ਤੋਂ ਫ਼ੌਜੀਆਂ ਨੂੰ ਵਾਪਸ ਸੱਦਣ ਨੂੰ ਲੈ ਕੇ ਬਾਇਡਨ ਦੀ ਭੂਮਿਕਾ ਨੂੰ ‘ਅਸਫ਼ਲ’ ਕਰਾਰ ਦਿੱਤਾ ਹੈ।
ਮੈਰੀਸਟ ਨੈਸ਼ਨਲ ਪੋਲ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡਨ ਦੀ ਅਪਰੂਵਲ ਰੇਟਿੰਗ 49 ਤੋਂ 54 ਫ਼ੀਸਦੀ ਦੇ ਵਿਚਕਾਰ ਸੀ, ਜਦੋਂ ਕਿ ਹੁਣ ਤੱਕ ਦਾ ਸਭ ਤੋਂ ਘੱਟ 43 ਫ਼ੀਸਦੀ ਹੈ। ਬਾਇਡਨ ਦੀ ਅਪਰੂਵਲ ਰੇਟਿੰਗ ’ਚ ਆਜ਼ਾਦ ਵੋਟਰਾਂ ਵਿਚ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਹੈ। ਸਿਰਫ਼ 36 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਸੰਤੁਸ਼ਟ ਹਨ। ਜਦੋਂਕਿ ਪਹਿਲਾਂ ਇਸ ਦੀ ਪ੍ਰਤੀਸ਼ਤ 46 ਸੀ। ਡੈਮੋਕ੍ਰੇਟਸ ’ਚ ਬਾਇਡਨ ਦੀ ਅਪਰੂਵਲ 5 ਪੰਜ ਫ਼ੀਸਦੀ ਖਿਸਕ ਗਈ ਹੈ।

Share