ਅਫ਼ਗਾਨਿਸਤਾਨ ’ਚ ਕੈਦ ਅਮਰੀਕੀ ਨਾਗਰਿਕ ਬਦਲੇ ਰਿਹਾਅ ਕੀਤਾ ਤਾਲਿਬਾਨੀ ਕੈਦੀ!

61
Share

ਇਸਲਾਮਾਬਾਦ, 20 ਸਤੰਬਰ (ਪੰਜਾਬ ਮੇਲ)- ਅਮਰੀਕਾ ਦੀ ਜੇਲ੍ਹ ’ਚ ਕਈ ਸਾਲ ਕੈਦ ਰਹਿਣ ਮਗਰੋਂ ਰਿਹਾਅ ਹੋਏ ਇੱਕ ਤਾਲਿਬਾਨੀ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ’ਚ ਕੈਦ ਅਮਰੀਕੀ ਬਦਲੇ ਉਸ ਨੂੰ ਰਿਹਾਅ ਕਰਕੇ ਕਾਬੁਲ ’ਚ ਤਾਲਿਬਾਨ ਹਵਾਲੇ ਕੀਤਾ ਗਿਆ ਹੈ। ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਸਰਗਣੇ ਤੇ ਤਾਲਿਬਾਨ ਦੇ ਮੈਂਬਰ ਬਸ਼ੀਰ ਨੂਰਜ਼ਈ ਨੇ ਕਾਬੁਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਸ ਨੇ ਅਮਰੀਕਾ ਦੀ ਜੇਲ੍ਹ ’ਚ 17 ਸਾਲ ਤੇ ਛੇ ਮਹੀਨੇ ਬਿਤਾਏ ਤੇ ਉਥੋਂ ਰਿਹਾਅ ਹੋਣ ਵਾਲਾ ਉਹ ਆਖਰੀ ਤਾਲਿਬਾਨੀ ਕੈਦੀ ਹੈ। ਦੂਜੇ ਪਾਸੇ ਤਾਲਿਬਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨੂਰਜ਼ਈ ਨੂੰ ਗੁਆਂਟਾਨਾਮੋ ਖਾੜੀ ਦੇ ਅਮਰੀਕੀ ਹਿਰਾਸਤੀ ਕੇਂਦਰ ’ਚ ਰੱਖਿਆ ਗਿਆ ਸੀ ਪਰ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ। ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਨੇ ਇਸ ਅਦਲਾ-ਬਦਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਮਰੀਕਾ ਤੇ ਤਾਲਿਬਾਨ ਦੇ ਸਬੰਧਾਂ ਦਾ ‘ਨਵਾਂ ਯੁੱਗ ਹੈ।’

Share