ਅਸਾਮ ‘ਚ ਤੇਲ ਦੇ ਖੂਹ ‘ਚ ਲੱਗੀ ਭਿਆਨਕ ਅੱਗ

736
Share

ਗੁਹਾਟੀ, 9 ਜੂਨ (ਪੰਜਾਬ ਮੇਲ)- ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿਚ ਅੱਜ ਨੂੰ ਬਾਗਜਾਨ ਦੇ ਤੇਲ ਦੇ ਖੂਹ ਵਿਚ ਭਿਆਨਕ ਅੱਗ ਲੱਗ ਗਈ। 14 ਦਿਨਾਂ ਤੋਂ ਖੂਹ ਤੋਂ ਗੈਸ ਲੀਕ ਹੋ ਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਆਈਓਸੀ ਦੇ ਤੇਲ ਖੂਹ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਦੋ ਕਿਲੋਮੀਟਰ ਤੋਂ ਵੀ ਦੂਰ ਤੋਂ ਵੇਖੀਆਂ ਜਾ ਸਕਦੀਆਂ ਹਨ। ਅੱਜ ਦੁਪਹਿਰ ਸਿੰਗਾਪੁਰ ਦੀ ਫਰਮ ਦੇ ਤਿੰਨ ਮਾਹਰ ਖੂਹ ‘ਤੇ ਮੌਜੂਦ ਸਨ, ਜਦੋਂ ਖੂਹ ਨੂੰ ਅੱਗ ਲੱਗੀ।
ਤਿੰਨੋਂ ਮਾਹਰ ਗੈਸ ਲੀਕ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।


Share