ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਂਟ ਵੱਲੋਂ ਸੁਖਪਾਲ ਔਜਲਾ ਦਾ ਗੀਤ ‘‘ਸ਼ਿਮਲਾ’’ ਰਿਲੀਜ਼

211
Share

ਫਰਿਜ਼ਨੋ, 30 ਮਾਰਚ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ ‘‘ਟੋਟਲ ਇੰਟਰਟੇਨਮੈਂਟ’’ ਚੈਨਲ ਦੇ ਬੈਨਰ ਹੇਠ ਬਹੁਤ ਸਾਰੇ ਨਾਮਵਰ ਗਾਇਕਾਂ ਦੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਛੋਟੀਆਂ ਅਤੇ ਲਘੂ ਫਿਲਮਾਂ ਦਾ ਨਿਰਮਾਣ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਹੁਣ ਬਹੁਤ ਹੀ ਸੁਲਝੇ ਹੋਏ ਗੀਤਕਾਰ ਅਤੇ ਗਾਇਕ ਸੁਖਪਾਲ ਔਜਲਾ ਦਾ ਗੀਤ ‘‘ਸ਼ਿਮਲਾ’’ ਉਨ੍ਹਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਭਾਰਤ ਰਹਿੰਦਿਆਂ ਸ਼ਿਮਲੇ ਦੀਆਂ ਪਿਆਰੀਆਂ ਯਾਦਾਂ ਦੀ ਸਾਂਝ ਭਰਪੂਰ ਗੀਤ ਹੈ, ਜੋ ਕਿ ਬਹੁਤ ਮੰਨੋਰੰਜਨ ਭਰਪੂਰ ਗੀਤ ਹੈ। ਸਾਡੇ ਵੱਲੋਂ ਅਵਤਾਰ ਲਾਖਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ।

Share