ਅਲਾਸਕਾ ਤੇ ਹੈਤੀ ਦੇ ਤੱਟਵਰਤੀ ਖੇਤਰ ’ਚ 7.0 ਤੀਬਰਤਾ ਦਾ ਆਇਆ ਜ਼ਬਰਦਸਤ ਭੂਚਾਲ

661
Share

ਪੋਰਟ ਆ ਪਿ੍ਰੰਸ, 14 ਅਗਸਤ (ਪੰਜਾਬ ਮੇਲ)-ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ ਹੈਤੀ ਦੇ ਤੱਟਵਰਤੀ ਖੇਤਰਾਂ ’ਚ 7.0 ਤੀਬਰਤਾ ਨਾਲ ਭੂਚਾਲ ਆਇਆ। ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਉੱਤਰ-ਪੂਰਬ ’ਚ 12 ਕਿਲੋਮੀਟਰ ਦੂਰ ਸੰਤ ਲੁਇਸ ਦੁ ਸਡ ’ਚ ਸੀ। ਪੋਰਟ ਆ ਪਿ੍ਰੰਸ ’ਚ ਲੋਕਾਂ ਨੂੰ ਭੂਚਾਲ ਦਾ ਝਟਕਾ ਮਹਿਸੂਸ ਹੋਇਆ ਅਤੇ ਉਹ ਡਰ ਕੇ ਸੜਕਾਂ ’ਤੇ ਆ ਗਏ।
ਹੈਤੀ ਤੋਂ ਬਾਅਦ ਸ਼ਨੀਵਾਰ ਸਵੇਰੇ ਅਲਾਸਕਾ ਪ੍ਰਾਇਦੀਪ ਦੇ ਤੱਟ ’ਤੇ 6.9 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਭੂਚਾਲ ਦਾ ਸਭ ਤੋਂ ਕਰੀਬੀ ਕੇਂਦਰ ਪੇਰੇਵੀਲੇ ਰਿਹਾ, ਜੋ ਉੱਤਰ ਪੱਛਮੀ ’ਚ ਲਗਭਗ 85 ਕਿਲੋਮੀਟਰ ਦੂਰ ਹੈ। ਇਸ ਇਲਾਕੇ ’ਚ 100 ਤੋਂ ਕੁਝ ਜ਼ਿਆਦਾ ਲੋਕ ਰਹਿੰਦੇ ਹਨ। ਅਲਾਸਕਾ ਭੂਚਾਲ ਗਤੀਵਿਧੀਆਂ ਦਾ ਕੇਂਦਰ ਹੈ।

Share