ਅਲਾਬਾਮਾ ਵਿਚ ਤੇਜ ਬਾਰਿਸ਼ ਕਾਰਨ ਆਏ ਹੜ ਨਾਲ 4 ਮੌਤਾਂ

314
ਬਰਮਿੰਘਮ, ਅਲਾਬਾਮਾ ਵਿਚ ਤੇਜ਼ ਬਾਰਿਸ਼ ਕਾਰਨ ਆਏ ਹੜ ਦੇ ਪਾਣੀ ਵਿਚ ਫੱਸੀਆਂ ਕਾਰਾਂ
Share

ਸੈਕਰਾਮੈਂਟੋ, 8 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੰਘੇ ਬੁੱਧਵਾਰ ਤੋਂ ਪੈ ਰਹੀ ਮੋਹਲੇਧਾਰ ਬਾਰਿਸ਼ ਕਾਰਨ ਅਲਾਬਾਮਾ ਦੇ ਕੁਝ ਹਿੱਸਿਆਂ ਵਿਚ ਆਏ ਹੜ ਕਾਰਨ ਇਕ 4 ਸਾਲਾਂ ਦੀ ਬੱਚੀ ਸਮੇਤ 4 ਵਿਅਕਤੀ ਮਾਰੇ ਗਏ ਹਨ। ਸੁਰੱਖਿਆ ਅਮਲਾ ਬਚਾਅ ਤੇ ਰਾਹਤ ਕਾਰਜਾਂ ਵਿਚ ਲੱਗ ਗਿਆ ਹੈ। ਦੋ ਮੌਤਾਂ ਉਤਰੀ ਅਲਾਬਾਮਾ ਦੀ ਮਾਰਸ਼ਲ ਕਾਉਂਟੀ ਵਿਚ ਹੋਈਆਂ ਹਨ ਜਿਥੇ ਅਰਾਬ ਸ਼ਹਿਰ ਵਿਚ ਇਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ ਤੇ ਇਕ 18 ਸਾਲਾ ਔਰਤ ਨਾਲ ਲੱਗਦੇ ਯੁਨੀਅਨ ਗਰੋਵ ਖੇਤਰ ਵਿਚ ਹੜ ਦੇ ਪਾਣੀ ਵਿਚ ਮ੍ਰਿਤਕ ਹਾਲਤ ਵਿੱਚ ਮਿਲੀ। ਇਸ ਤੋਂ ਇਲਾਵਾ ਕੇਂਦਰੀ ਅਲਾਬਾਮਾ ਵਿਚ ਇਕ 23 ਸਾਲਾ ਵਿਅਕਤੀ ਤੇ 23 ਸਾਲਾ ਔਰਤ ਉਸ ਵੇਲੇ ਮਾਰੇ ਗਏ ਜਦੋਂ ਉਨਾਂ ਦੀ ਕਾਰ ਜਿਸ ਵਿਚ ਉਹ ਸਵਾਰ ਸਨ,ਹੜ ਦਾ ਪਾਣੀ ਰੋੜ ਕੇ ਲੈ ਗਿਆ।


Share