ਅਲਬਾਮਾ ਦੇ ਸ਼ਾਪਿੰਗ ਮੌਲ ਵਿਚ ਗੋਲੀਬਾਰੀ, 8 ਸਾਲਾ ਮੁੰਡੇ ਦੀ ਮੌਤ

729
Share

ਅਲਬਾਮਾ, 4 ਜੁਲਾਈ (ਪੰਜਾਬ ਮੇਲ)-ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਰੋਜ਼ਾਨਾ ਕੋਈ ਨਾ ਕੋਈ ਗੋਲੀਬਾਰੀ ਦੀ ਘਟਨਾ ਸੁਣਨ ਨੂੰ ਮਿਲ ਹੀ ਜਾਂਦੀ ਹੈ।  ਇਸੇ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਅਮਰੀਕਾ ਵਿਚ ਵਾਪਰ ਗਈ।

ਅਮਰੀਕਾ ਵਿਚ ਅਲਬਾਮਾ ਸੂਬੇ ਦੇ ਇੱਕ ਸ਼ਾਪਿੰਗ ਮੌਲ ਵਿਚ  ਹੋਈ ਗੋਲੀਬਾਰੀ ਵਿਚ ਅੱਠ ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ 3 ਹੋਰ ਫੱਟੜ ਹੋ ਗਏ।
ਹੂਵਰ ਪੁਲਿਸ ਮੁਖੀ ਨਿਕ ਦਰਜਿਸ ਨੇ ਦੱਸਿਆ ਕਿ ਰਿਵਰਚੇਜ ਗਲੇਰੀਆ ਵਿਚ ਦੁਪਹਿਰ ਨੂੰ ਹੋਈ ਗੋਲੀਬਾਰੀ ਵਿਚ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਮੁਖੀ ਨੇ ਦੱਸਿਆ ਕਿ ਇੱਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਧਿਕਾਰੀਆਂ ਨੇ ਅਜੇ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ।
ਪੁਲਿਸ ਨੇ ਗੋਲੀਬਾਰੀ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ। ਪੁਲਿਸ ਅਧਿਕਾਰੀ ਨਿਕ ਨੇ ਕਿਹਾ ਕਿ ਪੁਲਿਸ ਕੁਝ ਅਹਿਮ ਸੁਰਾਗਾਂ ‘ਤੇ ਕੰਮ ਕਰ ਰਹੀ ਹੇ। ਲੇਕਿਨ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਜਾਂ ਨਹੀਂ।
ਮੇਅਰ ਫਰੈਂਕ ਬੋਕਾਟੋ ਨੇ ਕਿਹਾ, ਪ੍ਰਭਾਵਤ ਲੋਕਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਨ। ਪੁਲਿਸ ਕੈਪਟਨ ਗ੍ਰੇਗ ਰੇਕਟਰ ਨੇ ਦੱਸਿਆ ਕਿ ਮੌਲ ਦੇ ਅੰਦਰ ਇੱਕ ਫੂਡ ਕੋਰਟ ਦੇ ਕੋਲ ਕਈ ਗੋਲੀਆਂ ਚਲੀਆਂ। ਰੇਕਟਰ ਨੇ ਕਿਹਾ, ਅਸੀਂ ਅਜੇ ਨਹੀਂ ਜਾਣਦੇ ਕਿ ਗੋਲੀਬਾਰੀ ਕਿਉਂ ਹੋਈ ਅਤੇ ਇਸ ਘਟਨਾ ਵਿਚ ਕਿੰਨੇ ਹਮਲਾਵਰ ਸ਼ਾਮਲ ਹਨ।


Share