ਅਲਬਰਟਾ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਲਈ ਬਿੱਲ ਪੇਸ਼

389
Share

ਕੈਲਗਰੀ, 2 ਦਸੰਬਰ (ਪੰਜਾਬ ਮੇਲ)-ਅਲਬਰਟਾ ਸਰਕਾਰ ਵੱਲੋਂ ਸਵਰਗਵਾਸੀ ਪੂਰਨ ਗੁਰਸਿੱਖ ਦਸਤਾਰਧਾਰੀ ਮਨਮੀਤ ਸਿੰਘ ਭੁੱਲਰ ਦੀ ਯਾਦ ’ਚ ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖਣ ਦਾ ਵਿਧਾਨ ਸਭਾ ’ਚ ਬਿੱਲ 87 ਪੇਸ਼ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਨੂੰ ਜਲਦੀ ਹੀ ਐਲਾਨਿਆ ਜਾਵੇਗਾ। ਪਹਿਲਾਂ ਵੀ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਨੌਰਥ ਈਸਟ ਇਲਾਕੇ ’ਚ ਇਕ ਸਕੂਲ ਅਤੇ ਇਕ ਪਾਰਕ ਦਾ ਨਾਂ ਵੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿਚ ਰੱਖਿਆ ਹੋਇਆ ਹੈ।¿;
ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ’ਚ ਸਭ ਤੋਂ ਛੋਟੀ ਉਮਰ ’ਚ ਮਨਮੀਤ ਸਿੰਘ ਭੁੱਲਰ ਨੇ ਵਿਧਾਇਕ ਅਤੇ ਅਲਬਰਟਾ ਦੇ ਬੁਨਿਆਦੀ ਢਾਂਚੇ ਦੇ ਮੰਤਰੀ ਅਤੇ ਮਨੁੱਖੀ ਸੇਵਾਂਵਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ। ਮਨਮੀਤ ਸਿੰਘ ਭੁੱਲਰ ਦੀ 2015 ’ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਦੋਂ ਉਹ ਬਰਫੀਲੇ ਮੌਸਮ ’ਚ ਸੜਕ ’ਚ ਰਾਹਗੀਰ ਦੀ ਫਸੀ ਗੱਡੀ ਨੂੰ ਕੱਢਣ ’ਚ ਮਦਦ ਕਰਨ ਲਈ ਰੁਕੇ ਸਨ। ਮਨਮੀਤ ਸਿੰਘ ਭੁੱਲਰ ਪੰਜਾਬੀ ਭਾਈਚਾਰੇ ਸਮੇਤ ਹੋਰ ਭਾਈਚਾਰੇ ਦੇ ਹਰਮਨਪਿਆਰੇ ਨੇਤਾ ਸਨ।¿;
ਕੈਲਗਰੀ ਮੈਕਾਲ ਤੋਂ ਮੌਜੂਦਾ ਵਿਧਾਇਕ ਇਰਫਾਨ ਸਾਬੀਰ ਨੇ ਕਿਹਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਹਲਕੇ ਦਾ ਨਾਂਅ ਬਦਲ ਕੇ ਕੈਲਗਰੀ ਭੁੱਲਰ ਮੈਕਾਲ ਰੱਖ ਕੇ ਮਨਮੀਤ ਸਿੰਘ ਭੁੱਲਰ ਦੀ ਲੋਕ ਸੇਵਾ ਦੀ ਵਿਰਾਸਤ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਸਾਥੀ ਬਿੱਲ 87 ਦਾ ਸਮਰਥਨ ਕਰਾਂਗੇ।

Share