ਅਲਬਰਟਾ ‘ਚ 300 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ

923
ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਵੱਲੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ, ਹਥਿਆਰ ਅਤੇ ਹੋਰ ਸਮੱਗਰੀ ਨਾਲ ਅਧਿਕਾਰੀ ਜਾਂਚ ਕਰਦੇ ਹੋਏ।
Share

ਕੈਲਗਰੀ, 3 ਸਤੰਬਰ (ਪੰਜਾਬ ਮੇਲ)-ਅਲਬਰਟਾ ‘ਚ ਇਕ ਸ਼ੱਕੀ ਫੈਂਟਾਨਾਈਲ ਸੁਪਰਲੈਬ ਦੇ ਨਾਲ ਨਾਲ ਕੈਲਗਰੀ ਅਤੇ ਐਡਮਿੰਟਨ ‘ਚ ਦੋਵਾਂ ਦੇ ਘਰਾਂ ਅਤੇ ਕਾਰੋਬਾਰਾਂ ਦੀ ਖੋਜ ਦੇ ਨਤੀਜੇ ਵਜੋਂ ਲਗਪਗ 300 ਮਿਲੀਅਨ ਡਾਲਰ ਦੀ ਕੀਮਤ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ | ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ ਵਲੋਂ ਕੈਲਗਰੀ ਦੇ ਦੱਖਣ ‘ਚ ਸੁਪਰਲੈਬ ਸਬਟ ਦੇ ਹਿੱਸੇ ਵਜੋਂ 31 ਕਿਲੋਗ੍ਰਾਮ ਤੋਂ ਵੱਧ ਫੈਂਟਾਨਾਈਲ ਜ਼ਬਤ ਕੀਤਾ ਗਿਆ ਹੈ | ਇਨਫੋਰਸਮੈਂਟ ਰਿਸਪਾਂਸ ਟੀਮ ਵਲੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਂਚ ਦੇ ਨਤੀਜੇ ਵਜੋਂ 7 ਜੁਲਾਈ ਨੂੰ 13 ਖੋਜ ਵਾਰੰਟ ਜਾਰੀ ਕੀਤੇ ਗਏ | ਜਿਨ੍ਹਾਂ ‘ਚ ਕੈਲਗਰੀ ਤੋਂ ਲਗਪਗ 20 ਕਿਲੋਮੀਟਰ ਦੱਖਣ ‘ਚ ਐਲਡਰਸਾਈਡ ‘ਚ ਇਕ ਸ਼ੱਕੀ ਫੈਂਟਾਨਾਈਲ ਲੈਬ ਸ਼ਾਮਿਲ ਸੀ | ਤਲਾਸ਼ੀ ਦੇ ਦੌਰਾਨ ਕੁੱਲ 31 ਕਿਲੋਗ੍ਰਾਮ ਫੈਂਟਾਨਾਈਲ ਦੇ ਨਾਲ ਨਾਲ ਫੈਂਟਾਨਾਈਲ ਉਤਪਾਦਨ ਦੇ ਲਈ 7600 ਕਿਲੋਗ੍ਰਾਮ ਰਸਾਇਣ ਜ਼ਬਤ ਕੀਤੇ ਗਏ ਹਨ | ਜ਼ਬਤ ਕੀਤੀਆਂ ਦਵਾਈਆਂ ਦੀ ਅੰਦਾਜ਼ਨ ਕੀਮਤ 300 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ | ਮੁੱਖ ਕਾਰਜਕਾਰੀ ਅਧਿਕਾਰੀ ਸੁਪਰਡੈਂਟ ਡਵੇਨ ਲੈਕੁਸਟਾ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਤੋ ਇਲਾਵਾ ਹਥਿਆਰ, ਨਕਦੀ ਅਤੇ ਅਪਰਾਧ ਦੀ ਕਮਾਈ ਵੀ ਸ਼ਾਮਿਲ ਹੈ | ਜਿਨ੍ਹਾਂ ‘ਚ 18 ਹੈਾਡਗਨਸ, ਇਕ ਰਾਈਫਲ, 25 ਹਾਜ਼ਰ ਡਾਲਰ ਦੇ ਨਕਦ ਅਤੇ ਗਹਿਣੇ, 4 ਵਾਹਨ ਅਤੇ ਇੱਕ ਕਿਸ਼ਤੀ ਸਮੇਤ 11 ਵਾਹਨ 3 ਟ੍ਰੇਲਰ ਵੀ ਬਰਾਮਦ ਕੀਤੇ ਗਏ ਹਨ | ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ


Share