ਅਰਦਾਸਾਂ ਅਤੇ ਜਸ਼ਨਾਂ ਨਾਲ ਸ਼ੁਰੂ ਹੋਇਆ ਨਵਾਂ ਸਾਲ 

487
ਸਕਾਈ ਟਾਵਰ ਉਤੇ ਹੋਈ ਆਤਿਸ਼ਬਾਜੀ ਦਾ ਨਜ਼ਾਰਾ।
Share

ਸਕਾਈ ਟਾਵਰ ’ਤੇ ਆਤਿਸ਼ਬਾਜੀ ਅਤੇ ਹਾਰਬਰ ਬਿ੍ਰਜ ਦੀਆਂ ਰੰਗ ਬਿਰੰਗੀਆਂ ਲਾਈਟਾਂ ਕਿਹਾ
ਸਵਾਗਤ ਹੈ 2021

ਆਕਲੈਂਡ, 1 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਨਵਾਂ ਸਾਲ ਸ਼ੁਰੂ ਹੋਣ ’ਤੇ ਸਭ ਤੋਂ ਪਹਿਲਾਂ ਸੂਰਜ ਚੜਿ੍ਹਆ ਮੰਨਿਆ ਜਾਂਦਾ ਹੈ। ਅੱਜ ਇਥੇ 31 ਦਸੰਬਰ ਦੀ ਰਾਤ ਨੂੰ ਮਨਾਏ ਜਾਂਦੇ ਜਸ਼ਨ ਵੀ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੇ ਵੇਖੇ। ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ’ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈÄਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹÄ ਹੈ।  ਅੱਜ ਔਕਲੈਂਡ ਦੇ ਸਕਾਈ ਟਾਵਰ ਉਤੇ ਹੋਈ 5 ਮਿੰਟ ਤੱਕ ਹੋਈ ਦਿਲਕਸ਼ ਆਤਿਸ਼ਬਾਜੀ ਅਤੇ ਹਾਰਬਰ ਬਿ੍ਰਜ ਉਤੇ ਕੀਤੀ ਗਈ ਰੋਸ਼ਨੀ ਨੇ ਨਵੇਂ ਸਾਲ 2021 ਨੂੰ ਜੀ ਆਇਆਂ ਆਖਿਆ। ਇਨ੍ਹਾਂ ਜਸ਼ਨਾਂ ਦੇ ਦਰਸ਼ਨ ਕਰਨ ਲਈ ਲੋਕ ਅੱਜ ਦੁਪਹਿਰ ਤੋਂ ਹੀ ਔਕਲੈਂਡ ਪਹੁੰਚੇ ਹੋਏ ਸਨ। ਹਾਰਬਰ ਬਿ੍ਰਜ ਉਤੇ ਇਸ ਵਾਰ 40 ਹੋਰ ਸਰਚ ਲਾਈਟਾਂ ਲਾਈਆਂ ਗਈਆਂ ਸਨ ਤਾਂ ਕਿ ਰਾਤ ਨੂੰ ਹੀ ਚੜ੍ਹਦੇ ਸੂਰਜ ਜਿੰਨੀ ਰੋਸ਼ਨੀ ਹੋਵੇ।  ਇਨ੍ਹਾਂ ਵਿਸ਼ੇਸ਼ ਲਾਈਟਾਂ ਨੇ ਵੀ 5 ਮਿੰਟ ਤੱਕ ਪੂਰਾ ਰੰਗੀਨ ਨਜ਼ਾਰਾ ਪੇਸ਼ ਕੀਤਾ।
ਨਿਊਜ਼ੀਲੈਂਡਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਕੀਰਤਨ ਦੀਵਾਨ ਸਜੇ ਅਤੇ ਅੱਧੀ ਰਾਤ 12 ਵਡੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਨਾਨਕਸਰ ਠਾਠ ਵਿਖੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ ਸਨ।


Share