ਅਰਜਨਟੀਨਾ ਸਟਾਰ ਫੁੱਟਬਾਲ ਮੈਸੀ ਨੇ ਤੋੜਿਆ ਪੇਲੇ ਦਾ ਰਿਕਾਰਡ

5233
Share

ਬਿਊਨਸ ਆਇਰਸ, 10 ਸਤੰਬਰ (ਪੰਜਾਬ ਮੇਲ)- ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਆਪਣੇ ਜ਼ਮਾਨੇ ਦੇ ਮਹਾਨ ਫੁਟਬਾਲਰ ਪੇਲੇ ਦੇ ਗੋਲਾਂ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਕੇ ਕੌਮਾਂਤਰੀ ਫੁਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਦੱਖਣੀ ਅਮਰੀਕੀ ਬਣ ਗਿਆ ਹੈ। 34 ਸਾਲਾ ਮੈਸੀ ਨੇ ਵੀਰਵਾਰ ਨੂੰ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ ਅਰਜਨਟੀਨਾ ਦੀ ਬੋਲੀਵੀਆ ਉੱਤੇ 3-0 ਨਾਲ ਜਿੱਤ ਦੇ ਦੌਰਾਨ ਇਹ ਉਪਲਬਧੀ ਹਾਸਲ ਕੀਤੀ। ਮੈਸੀ ਨੇ ਮੈਚ ਵਿਚ ਹੈਟਿ੍ਰਕ ਮਾਰੀ ਅਤੇ ਹੁਣ ਉਸ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 79 ’ਤੇ ਪਹੁੰਚ ਗਈ ਹੈ, ਜੋ ਪੇਲੇ ਤੋਂ ਦੋ ਗੋਲ ਵੱਧ ਹਨ। ਮੈਸੀ ਨੇ ਅਰਜਨਟੀਨਾ ਲਈ 153 ਮੈਚ ਖੇਡੇ ਹਨ, ਜਦੋਂਕਿ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ’ਚ 77 ਗੋਲ ਕੀਤੇ ਹਨ।

Share