ਅਮੋਲਕ ਗਾਖਲ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਕਬੱਡੀ ਕੱਪ ’ਚ ਸਟਾਰ ਖਿਡਾਰੀ ਲੈਣਗੇ ਹਿੱਸਾ

461
Share

-16 ਸਤੰਬਰ ਨੂੰ ਕਰਵਾਇਆ ਜਾਵੇਗਾ ਕਬੱਡੀ ਕੱਪ
ਸੈਕਰਾਮੈਂਟੋ, 6 ਜਨਵਰੀ (ਪੰਜਾਬ ਮੇਲ)- ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ਵਿਚ 16 ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ’ਚ ਕਲੱਬ ਦੇ ਪਿਛਲੇ ਸਾਲ ਦੀ ਜੇਤੂ ਬੇਰੀਆ ਸਪੋਰਟਸ ਕਲੱਬ ਦੀ ਟੀਮ ਬਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਖੇਡੇਗੀ। ਅਮੋਲਕ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਨੇ ਦੱਸਿਆ ਕਿ ਕਬੱਡੀ ਕੱਪ ’ਚ ਦੁਨੀਆਂ ਭਰ ਦੇ ਸਟਾਰ ਖਿਡਾਰੀਆਂ ਨਾਲ ਸਜੀਆਂ ਪੰਜ ਟੀਮਾਂ ਹਿੱਸਾ ਲੈਣਗੀਆਂ। ਸ਼ੇਰੇ ਪੰਜਾਬ ਸਪੋਰਟਸ ਕਲੱਬ ਲ਼ਾਸ ਬੈਨਸ (ਲੱਛਰ ਭਰਾ), ਰਾਇਲ ਕਿੰਗਜ਼ ਯੂ.ਐੱਸ.ਏ. (ਸੱਬਾ ਥਿਆੜਾ), ਮਿਡਵੈਸਟ ਕਬੱਡੀ ਟੀਮ (ਵਿੱਕੀ ਸਮੀਪੁਰੀਆ ਤੇ ਤਾਰੀ), ਕੈਨੇਡਾ ਕਬੱਡੀ ਟੀਮ (ਪੰਮਾ ਦਿਓਲ ਤੇ ਸੇਵਾ ਸਿੰਘ ਰੰਧਾਵਾ) ਅਤੇ ਅੰਡਰ 25 ਵਿਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸੈਕਰਾਮੈਂਟੋ (ਰਣਧੀਰ ਸਿੰਘ ਧੀਰਾ ਨਿੱਜਰ) ਦੀ ਅਗਵਾਈ ’ਚ ਭਾਗ ਲੈਣਗੀਆਂ। ਇਕਬਾਲ ਸਿੰਘ ਗਾਖਲ, ਤੀਰਥ ਗਾਖਲ ਅਤੇ ਮੱਖਣ ਧਾਲੀਵਾਲ ਨੇ ਦੱਸਿਆ ਕਿ ਹਰੇਕ ਟੀਮ ਨੂੰ 12 ਖਿਡਾਰੀ ਅਲਾਊਡ ਹੋਣਗੇ। ਕਬੱਡੀ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Share