ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆਏ

685
Share

ਮੁੰਬਈ-, 11 ਜੁਲਾਈ (ਪੰਜਾਬ ਮੇਲ)- ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆ ਗਏ ਹਨ। ਕੋਰੋਨਾ ਰਿਪੋਰਟ ਪਾਜ਼ੇਵਿਟ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਨਿਚਰਵਾਰ ਸ਼ਾਮ ਨੂੰ ਟਵਿੱਟਰ ‘ਤੇ ਅਮਿਤਾਭ ਬੱਚਨ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਟਵੀਟ ਕੀਤਾ, ‘ਮੈਂ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਮੈਂ ਹਸਪਤਾਲ ਭਰਤੀ ਹੋ ਗਿਆ ਹਾਂ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਹੋਰ ਸਟਾਫ ਦੇ ਟੈਸਟ ਲਏ ਜਾ ਰਹੇ ਹਨ ਤੇ ਨਤੀਜੇ ਦੀ ਉਡੀਕ ਹੈ। ਪਿਛਲੇ 10 ਦਿਨਾਂ ਦੌਰਾਨ ਜਿਹੜੇ ਲੋਕ ਮੇਰੇ ਸੰਪਰਕ ‘ਚ ਜਾਂ ਮੇਰੇ ਨੇੜੇ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਟੈਸਟ ਕਰਵਾਉਣ।’ ਕਾਬਿਲੇਗੌਰ ਹੈ ਕਿ 77 ਸਾਲਾ ਇਸ ਅਦਾਕਾਰ ਨੂੰ ਆਖ਼ਰੀ ਵਾਰ ‘ਗੁਲਾਬੋ ਸਿਤਾਬੋ’ ਫਿਲਮ ‘ਚ ਵੇਖਿਆ ਗਿਆ ਸੀ। ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਰੇਖਾ ਦੇ ਬੰਗਲੇ ਤਕ ਵੀ ਮਹਾਮਾਰੀ ਪਹੁੰਚ ਗਈ ਹੈ। ਰੇਖਾ ਦੇ ਮੁੰਬਈ ਸਥਿਤ ਬੰਗਲੇ ਨੂੰ ਬੀਐੱਮਸੀ ਨੇ ਸੀਲ ਕਰ ਦਿੱਤਾ ਹੈ। ਰੇਖਾ ਦੇ ਬੰਗਲੇ ਦਾ ਸੁਰੱਖਿਆ ਗਾਰਡ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਦੌਰਾਨ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਵੀ ਕੋਰੋਨਾ ਵਾਇਰ ਦਾ ਸ਼ਿਕਾਰ ਹੋ ਗਏ ਹਨ। ਅਭਿਸ਼ੇਕ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪੇਤਾ ਅਮਿਤਾਭ ਦੀ ਤਰ੍ਹਾਂ ਅਭਿਸ਼ੇਕ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਆਪਣੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਅਭਿਸ਼ੇਕ ਨੂੰ ਵੀ ਨਾਨਾਵਟੀ ਹਸਪਤਾਲ ਵਿਚ ਹੀ ਐਡਮਿਟ ਕਰਵਾਇਆ ਗਿਆ ਹੈ।


Share