ਅਮਰੀਕੀ ਫ਼ੌਜ ਮੁਖੀ ਸਕੌਟ ਮਿਲਰ ਨੇ ਭਾਵੁਕ ਹੋ ਕੇ ਛੱਡਿਆ ਅਫ਼ਗਾਨਿਸਤਾਨ

383
Share

ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਫ਼ਗਾਨਿਸਤਾਨ ਹੁਣ ਜਾਂ ਤਾਂ ਰੱਬ ਆਸਰੇ ਹੈ ਜਾਂ ਤਾਲਿਬਾਨ ਦੇ ਰਹਿਮ ’ਤੇ। ਪਿਛਲੇ ਸਾਲ ਜਿਹੜਾ ਸਮਝੌਤਾ ਦੋਹਾਂ ’ਚ ਅਮਰੀਕੀ ਸਰਕਾਰ ਤੇ ਤਾਲਿਬਾਨ ਵਿਚਕਾਰ ਤੈਅ ਹੋਇਆ ਸੀ, ਉਸ ਦੇ ਅਮਲ ’ਚ ਅਮਰੀਕੀ ਫ਼ੌਜਾਂ ਦੀ ਵਾਪਸੀ ਹੋ ਰਹੀ ਹੈ ਪਰ ਇਸ ਗੱਲ ਦਾ ਕੋਈ ਵਿਸ਼ਵਾਸ ਨਹੀਂ ਬੱਝਦਾ ਕਿ ਅਫ਼ਗਾਨਿਸਤਾਨ ’ਚ ਰਾਜਨੀਤਿਕ ਪ੍ਰਕਿਰਿਆ ਸ਼ੁਰੂ ਹੋ ਸਕੇਗੀ? ਅਮਰੀਕੀ ਫ਼ੌਜ ਦੇ ਅਫ਼ਗਾਨਿਸਤਾਨ ’ਚ ਮੁਖੀ ਰਹੇ ਜਨਰਲ ਸਕੌਟ ਮਿਲਰ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਫ਼ਗਾਨਿਸਤਾਨ ਤੋਂ ਵਾਪਸ ਪਰਤਦਿਆਂ ਕੀਤਾ ਹੈ।¿;
ਅਫ਼ਗਾਨਿਸਤਾਨ ਤੋਂ ਇਕ ਪ੍ਰਭਾਵਸ਼ਾਲੀ ਸਮਾਗਮ ’ਚ ਉਨ੍ਹਾਂ ਦੇਸ਼ ਛੱਡਣ ਵੇਲੇ ਕਿਹਾ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ’ਚ 20 ਸਾਲ ਚੱਲੇ ਯੁੱਧ ’ਚ ਅਮਰੀਕੀ ਫ਼ੌਜਾਂ ਵੱਲੋਂ ਤਿੰਨ ਸਾਲ ਆਪਣੇ ਵੱਲੋਂ ਜੋ ਵੀ ਚੰਗਾ ਹੋ ਸਕਦਾ ਸੀ ਕੀਤਾ ਪਰ ਦੁੱਖ ਇਸ ਗੱਲ ਦਾ ਹੈ ਕਿ ਹੁਣ ਅਮਰੀਕੀ ਫ਼ੌਜਾਂ ਜਦੋਂ ਵਾਪਸ ਆ ਰਹੀਆਂ ਹਨ, ਤਾਂ ਤਾਲਿਬਾਨ ਪੂਰੇ ਅਫ਼ਗਾਨਿਸਤਾਨ ’ਚ ਲਗਾਤਾਰ ਸਿਰ ਚੁੱਕ ਰਿਹਾ ਹੈ। ਉਨ੍ਹਾਂ ਪਿਛਲੇ 20 ਸਾਲਾਂ ਦੌਰਾਨ ਅਫ਼ਗਾਨਿਸਤਾਨ ਯੁੱਧ ’ਚ ਸ਼ਹੀਦ ਹੋਏ ਨਾਟੋ, ਅਮਰੀਕੀ ਫ਼ੌਜੀਆਂ ਤੇ ਹਜ਼ਾਰਾਂ ਬੇਗੁਨਾਹ ਅਫ਼ਗਾਨੀਆਂ ਨੂੰ ਯਾਦ ਕੀਤਾ। 31 ਅਗਸਤ ਤੱਕ ਲਗਭਗ ਅਮਰੀਕੀ ਫ਼ੌਜਾਂ ਦੀ ਮੁਕੰਮਲ ਵਾਪਸੀ ਹੋ ਜਾਵੇਗੀ, ਭਾਵੇਂ ਕਿ ਆਖਰੀ ਮਿਤੀ 11 ਸਤੰਬਰ ਮਿੱਥੀ ਗਈ ਹੈ। ਹਾਲਾਂਕਿ ਵਾਸ਼ਿੰਗਟਨ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਅਫ਼ਗਾਨਿਸਤਾਨ ’ਚ ਕਿੰਨੇ ਅਮਰੀਕੀ ਸੈਨਿਕ ਹਾਲੇ ਵੀ ਤਾਇਨਾਤ ਹਨ ਪਰ ਉਂਝ ਇਸ ਗੱਲ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਲਗਭਗ 90 ਫ਼ੀਸਦੀ ਅਮਰੀਕੀ ਤੇ ਨਾਟੋ ਫ਼ੌਜਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੁਹਰਾਇਆ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਨੂੰ ਮਾਨਵਵਾਦੀ ਸਹਾਇਤਾ ਦਿੰਦਾ ਰਹੇਗਾ ਤੇ 2024 ਤੱਕ ਅਫ਼ਗਾਨ ਦੇ ਸੁਰੱਖਿਆ ਬਲਾਂ ਨੂੰ 4.4 ਬਿਲੀਅਨ ਡਾਲਰ ਸਾਲਾਨਾ ਫੰਡ ਦੇਣ ਲਈ ਵੀ ਵਚਨਬੱਧ ਹਾਂ। ਮਿਲਰ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਅਫ਼ਗਾਨਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਹਦੱਲਾਹੱਲਾ ਮੋਹੇਬ ਵੀ ਹਾਜ਼ਰ ਸਨ।

Share