ਅਮਰੀਕੀ ਫ਼ੌਜਾਂ ਨੂੰ ਵਾਪਸ ਬੁਲਾਉਣਾ ‘ਸਭ ਤੋਂ ਚੰਗਾ ਤੇ ਸਹੀ ਫ਼ੈਸਲਾ’ : ਬਾਇਡਨ

415
Share

ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ 20 ਸਾਲਾਂ ਦੀ ਜੰਗ ਨੂੰ ਖਤਮ ਕਰਨ ਲਈ ਅਫ਼ਗ਼ਾਨਿਸਤਾਨ ਵਿਚੋਂ ਫੌਜਾਂ ਵਾਪਸ ਬੁਲਾਉਣਾ ਅਮਰੀਕਾ ਲਈ ‘ਸਭ ਤੋਂ ਵਧੀਆ ਅਤੇ ਸਹੀ’ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਜੰਗ ਲੜਨ ਦਾ ਕੋਈ ਕਾਰਨ ਨਹੀਂ, ਜੋ ਅਮਰੀਕੀ ਲੋਕਾਂ ਦੇ ‘‘ਮਹੱਤਵਪੂਰਨ ਰਾਸ਼ਟਰੀ ਹਿੱਤ’’ ਵਿਚ ਨਾ ਹੋਵੇ। ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਦਿੱਤੇ ਭਾਸ਼ਨ ’ਚ ਉਨ੍ਹਾਂ ਕਿਹਾ, ‘‘ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੇਰੇ ਪੂਰੇ ਦਿਲ ਨਾਲ ਮੇਰਾ ਮੰਨਣਾ ਹੈ ਕਿ ਇਹ ਅਮਰੀਕਾ ਲਈ ਸਹੀ, ਸਮਝਦਾਰੀ ਵਾਲਾ ਅਤੇ ਸਭ ਤੋਂ ਵਧੀਆ ਫੈਸਲਾ ਹੈ।’’

Share