ਅਮਰੀਕੀ ਹਵਾਈ ਫੌਜ ਵੱਲੋਂ ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਬਰਖ਼ਾਸਤ

275
Share

ਵਾਸ਼ਿੰਗਟਨ, 15 ਦਸੰਬਰ (ਪੰਜਾਬ ਮੇਲ)- ਅਮਰੀਕੀ ਹਵਾਈ ਫ਼ੌਜ ਨੇ ਕੋਰੋਨਾ ਵੈਕਸੀਨ ਲੈਣ ਤੋਂ ਇਨਕਾਰ ਕਰਨ ਕਾਰਨ ਆਪਣੇ 27 ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦੇ ਦਫ਼ਤਰ ਪੈਂਟਾਗਨ ਨੇ ਅਗਸਤ ’ਚ ਹੀ ਵੈਕਸੀਨ ਨੂੰ ਸਾਰਿਆਂ ਲਈ ਲਾਜ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਿਆਦਾਤਰ ਜਵਾਨਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇਕ ਡੋਜ਼ ਲਗਵਾ ਲਈ। ਹਵਾਈ ਫ਼ੌਜ ਦੀ ਬੁਲਾਰਾ ਐੱਨ. ਸਟੀਫਾਨੇਕ ਨੇ ਕਿਹਾ ਕਿ ਇਨ੍ਹਾਂ ਜਵਾਨਾਂ ਨੂੰ ਇਕ ਮੌਕਾ ਵੀ ਦਿੱਤਾ ਗਿਆ ਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰਨ ਦੀ ਵਜ੍ਹਾ ਦੱਸ ਦੇਣ। ਲਗਭਗ 97 ਫ਼ੀਸਦੀ ਹਵਾਈ ਫ਼ੌਜ ਦੇ ਜਵਾਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਅਮਰੀਕੀ ਹਵਾਈ ਅਤੇ ਜ਼ਮੀਨੀ ਫ਼ੌਜ ’ਚ ਲਗਭਗ 3,26,000 ਸਰਗਰਮ ਜਵਾਨ ਹਨ। ਉਥੇ ਹੀ ਹੁਣ ਵੱਖ-ਵੱਖ ਬਲਾਂ ’ਚ ਤਾਇਨਾਤ 79 ਅਮਰੀਕੀ ਸੈਨਿਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Share