ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਸਿੱਖ ਫਾਰ ਜਸਟਿਸ ਨੂੰ ਮੁਹਿੰਮ ਕਰਨੀ ਪਈ ਖ਼ਤਮ

88
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਭਾਰਤ ’ਚ ਜਾਂਚ ਦਾ ਸਾਹਮਣਾ ਕਰ ਰਹੇ ਸੰਗਠਨ ‘ਸਿਖ ਫਾਰ ਜਸਟਿਸ’ (ਐੱਸ.ਐੱਫ.ਜੇ.) ਨੇ ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ 3 ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਅਭਿਆਨ ਨੂੰ ਲਗਭਗ ਸਮਾਪਤ ਕਰ ਦਿੱਤਾ ਹੈ। ਕੁੱਝ ਦਸਤਾਵੇਜ਼ਾਂ ਜ਼ਰੀਏ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਐੱਸ.ਐੱਫ.ਜੇ. ਲਈ ਸਮਰਥਨ ਜੁਟਾਉਣ ਦਾ ਕੰਮ ਕਰਨ ਵਾਲੇ ਰਜਿਸਟਰਡ ਸੰਗਠਨ ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਨੂੰ ਅਮਰੀਕਾ ਸਥਿਤ ਇਕ ਗੈਰ-ਸਰਕਾਰੀ ਸੰਗਠਨ ਦੱਸਿਆ ਹੈ।
‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਵੱਲੋਂ ਕੁੱਝ ਦਸਤਾਵੇਜ਼ 12 ਮਾਰਚ 2021 ਨੂੰ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਦੇ ‘ਲਾਬਿੰਗ ਡਿਸਕਲੋਜ਼ਰ ਫੋਰਮ’ ਨੂੰ ਵੀ ਸੌਂਪੇ ਸਨ। ਇਸ ਦੇ ਬਾਅਦ ਸੰਗਠਨ ਵੱਲੋਂ ਇਕ ਰਿਪੋਰਟ 19 ਅਪ੍ਰੈਲ ਨੂੰ ਵੀ ਦਾਖ਼ਲ ਕੀਤੀ ਗਈ ਸੀ।¿;¿;
ਹਾਲਾਂਕਿ ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਵੱਲੋਂ ਦਾਖ਼ਲ ਕੀਤੀ ਗਈ ਰਿਪੋਰਟ ਦਾ ਦੂਜਾ ਹਿੱਸਾ ਮਿਟਾ ਦਿੱਤਾ ਗਿਆ ਹੈ। ‘ਬਲੂ ਸਟਾਰ ਸਟ੍ਰੈਟੇਜੀਜ ਐੱਲ.ਐੱਲ.ਸੀ.’ ਨੇ ਐੱਸ.ਐੱਫ.ਜੇ. ਵੱਲੋਂ ਰਿਪੋਰਟ ਦਾਖ਼ਲ ਕਰਨ ਦੇ 3 ਮਹੀਨੇ ਦੇ ਅੰਦਰ ਹੀ 31 ਮਈ ਨੂੰ ਸਮਾਪਤੀ ਰਿਪੋਰਟ ਦਾਖ਼ਲ ਕਰ ਦਿੱਤੀ। ਇਸ ਸਮਾਪਤੀ ਰਿਪੋਰਟ ਨੂੰ ਸੈਨੇਟ ਦੇ ਸਬੰਧਤ ਮੰਚ ਨੇ 15 ਜੂਨ ਨੂੰ ਆਪਣੀ ਵੈਬਸਾਈਟ ’ਤੇ ਜਾਰੀ ਵੀ ਕੀਤਾ ਸੀ।

Share