ਅਮਰੀਕੀ ਸੰਸਦ ਦੇ ਬਾਹਰ ਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਕੁਚਲਿਆ, ਇਕ ਦੀ ਮੌਤ, ਪੁਲਿਸ ਨੇ ਸ਼ੱਕੀ ਨੂੰ ਮਾਰੀ ਗੋਲ਼ੀ

140
Share

ਵਾਸ਼ਿੰਗਟਨ, 3 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਕੈਪਟੀਲ ਹਿਲ ਕੰਪਲੈਕਸ ’ਚ ਸ਼ੁੱਕਰਵਾਰ ਨੂੰ ਦੁਪਹਿਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਕਾਰ ਨੇ ਬੈਰੀਗੇਡ ਨੂੰ ਟੱਕਰ ਮਾਰਦੇ ਹੋਏ ਦੋ ਪੁਲਿਸ ਅਧਿਕਾਰੀਆਂ ਨੂੰ ਕੁਚਲ ਦਿੱਤਾ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਸ ’ਚ ਇਕ ਅਧਿਕਾਰੀ ਦੀ ਮੌਤ ਹੋ ਗਈ, ਜਦੋਂ ਕਿ ਦੂਸਰੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵੱਲੋਂ ਚਲਾਈ ਗਈ ਗੋਲ਼ੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ ’ਚ ਮੌਤ ਹੋ ਗਈ। ਸੰਸਦ ਦੇ ਇਲਾਕੇ ਕੈਪਿਟਲ ਹਿੱਲ ਨੂੰ ਪੁਲਸ ਨੇ ਬੰਦ ਕਰ ਦਿੱਤਾ। ਵਾਸ਼ਿੰਗਟਨ ‘ਚ ਕੈਪਿਟਲ ਬਿਲਡਿੰਗ ਦੇ ਨੇੜਲ਼ੇ ਇਲਾਕਿਆਂ ‘ਚ ਗੋਲੀਬਾਰੀ ਦੀ ਆਵਾਜ਼ ਸੁਣੇ ਜਾਣ ਤੋਂ ਬਾਅਦ ਤੁਰੰਤ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੇ ਨਾਲ ਹੀ ਪੂਰੇ ਇਲਾਕੇ ‘ਚ ਤਾਲਾਬੰਦੀ ਕਰ ਦਿੱਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੈਪੀਟਲ ਦੇ ਕੋਲ ਇਕ ਚਾਂਚ ਚੌਕੀ ’ਤੇ ਹੋਈ। ਅਮਰੀਕੀ ਕੈਪੀਟਲ ਦੇ ਬਾਹਰ ਬੈਰੀਕੇਡ ਨੂੰ ਟੱਕਰ ਮਾਰਦੇ ਹੋਏ ਅਧਿਕਾਰੀਆਂ ਨੂੰ ਕੁਚਲਣ ਤੋਂ ਬਾਅਦ ਕਾਰ ਦਾ ਚਾਲਕ ਚਾਕੂ ਲੈ ਕੇ ਬਾਹਰ ਨਿਕਲਿਆ, ਜਿਸ ’ਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਇਸ ਹਾਦਸੇ ’ਚ ਕੈਪੀਟਲ ਪੁਲਿਸ ਦੇ ਦੋ ਅਧਿਕਾਰੀ ਵੀ ਜ਼ਖ਼ਮੀ ਹੋ ਗਏ, ਜਿਸ ’ਚੋਂ ਇਕ ਦੀ ਹਸਪਤਾਲ ’ਚ ਮੌਤ ਹੋ ਗਈ।
ਕੈਪੀਟਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਕੈਪੀਟਲ ਦੇ ਕੋਲ ਚੈੱਕ ਪੁਆਇੰਟ ਦੇ ਕੋਲ ਹੋਇਆ, ਜੋ ਸੀਨੇਟ ਵੱਲੋਂ ਬਿਲਡਿੰਗ ਦੇ ਐਂਟਰੀ ਗੇਟ ਤੋਂ ਕਰੀਬ 90 ਮੀਟਰ ਦੀ ਦੂਰੀ ’ਤੇ ਹੈ। ਫਿਲਹਾਲ ਸੰਸਦ ’ਚ ਛੁੱਟੀਆਂ ਚੱਲ ਰਹੀਆਂ ਹਨ।

 

ਕੈਪਿਟਲ ਪੁਲਸ ਨੇ ਦੱਸਿਆ ਕਿ ਬਾਹਰੀ ਹਮਲੇ ਦੇ ਖਤਰੇ ਕਾਰਣ ਪੂਰੇ ਕੈਪਿਟਲ ਹਿਲ ‘ਚ ਤਾਲਾਬੰਦੀ ਐਲਾਨ ਕਰ ਦਿੱਤੀ ਗਈ ਅਤੇ ਸਾਰੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਜੇਕਰ ਇਲਾਕੇ ਤੋਂ ਦੂਰ ਹਨ ਤਾਂ ਕੈਪਿਟਲ ਬਿਲਡਿੰਗ ‘ਚ ਜਾਣ ਦੀ ਕੋਸ਼ਿਸ਼ ਨਾ ਕਰਨ ਅਤੇ ਜਿਹੜੇ ਲੋਕ ਅੰਦਰ ਹਨ ਉਹ ਅੰਦਰ ਹੀ ਰਹਿਣ। ਦਰਅਸਲ, ਜਨਵਰੀ ਮਹੀਨੇ ‘ਚ ਕੈਪਿਟਲ ਹਿੱਲ ‘ਚ ਹਿੰਸਾ ਕਾਰਣ ਕਈ ਲੋਕ ਮਾਰੇ ਗਏ ਸਨ। ਇਸ ਮਾਮਲੇ ‘ਚ ਉਸ ਸਮੇਂ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ‘ਤੇ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ।


Share