ਅਮਰੀਕੀ ਸੰਸਦ ‘ਚ ਕੋਵਿਡ ‘ਤੇ ਭਾਰਤ ਨੂੰ ਸਹਾਇਤਾ ਦੇਣ ਦਾ ਮਤਾ ਪਾਸ

100
Share

ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਭਾਰਤ ‘ਚ ਕੋਵਿਡ-19 ਦੇ ਤਬਾਹਕੁੰਨ ਪ੍ਰਭਾਵ ਨੂੰ ਦੇਖਦੇ ਹੋਏ ਇਕ ਮਤਾ ਪਾਸ ਕੀਤਾ ਹੈ ਤੇ ਭਾਰਤ ਨੂੰ ਤਤਕਾਲ ਸਹਾਇਤਾ ਦੇਣ ਲਈ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਭਾਰਤ ਤੇ ਭਾਰਤੀ ਮੂਲ ਦੇ ਅਮਰੀਕੀਆਂ ‘ਤੇ ਹਾਊਸ ਕਾਕਸ ਦੇ ਡੈਮੋਕ੍ਰੇਟਿਕ ਸਹਿ-ਚੇਅਰਮੈਨ, ਸੰਸਦ ਮੈਂਬਰ ਬ੍ਰੈਂਡ ਸ਼ੇਰਮੈਨ ਨੇ ਸੰਸਦ ਮੈਂਬਰ ਸਟੀਵ ਚਾਬੋਟ ਨਾਲ ਮਿਲ ਕੇ ਪ੍ਰਤੀਨਿਧ ਸਭਾ ‘ਚ ਮਤਾ ਪੇਸ਼ ਕੀਤਾ ਸੀ। ਸੰਸਦ ਮੈਂਬਰ ਸ਼ਰਮਨ ਨੇ ਕਿਹਾ, ‘ਅਮਰੀਕਾ ਸੰਕਲਪਬੱਧ ਭਾਰਤ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਕਿਉਂਕਿ ਉਹ ਸਮੂਹਿਕ ਰੂਪ ਨਾਲ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੰਮ ਕਰਦੇ ਹਨ।’ ਅਮਰੀਕਾ ਨੂੰ ਦੁਨੀਆ ਭਰ ‘ਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਹਰ ਥਾਂ ਵਾਇਰਸ ਨੂੰ ਖ਼ਤਮ ਕੀਤਾ ਜਾ ਸਕੇ।

 ਇਹ ਮਤਾ ਭਾਰਤੀ ਅਮਰੀਕੀਆਂ ਤੇ ਅਮਰੀਕੀ ਫਰਮਾਂ ਦੇ ਇਸ ਸਮੇਂ ਦੌਰਾਨ ਭਾਰਤ ਦੀ ਸਿਹਤ ਦੇਖਭਾਲ ਪ੍ਰਣਾਲੀ ਦੀ ਹਮਾਇਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਮਾਨਤਾ ਦਿੰਦਾ ਹੈ, ਜਿਸ ‘ਚ ਪੂਰੇ ਭਾਰਤ ‘ਚ ਸਿਹਤ ਦੇਖਭਾਲ ਸਹੂਲਤਾਂ ਲਈ ਇਕ ਹਜ਼ਾਰ ਵੈਂਟੀਲੇਟਰ ਤੇ 25 ਹਜ਼ਾਰ ਆਕਸੀਜਨ ਕੰਸਨਟ੍ਰੇਟਰਾਂ ਦੀ ਡਿਲੀਵਰੀ ਸ਼ਾਮਲ ਹੈ।


Share