ਅਮਰੀਕੀ ਸੰਸਦ ’ਚ ਕੀਤੀ ਹਿੰਸਾ ਤੋਂ ਨਿਰਾਸ਼ ਤੇ ਦੁਖੀ ਹੈ : ਮੇਲਾਨੀਆ ਟਰੰਪ

400
Share

ਵਿਲਮਿੰਗਟਨ, 13 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ) ’ਚ ਪਿਛਲੇ ਹਫਤੇ ਆਪਣੇ ਪਤੀ ਦੇ ਸਮਰਥਕਾਂ ਵੱਲੋਂ ਕੀਤੀ ਗਈ ਜਾਨਲੇਵਾ ਹਿੰਸਾ ਤੋਂ ‘ਨਿਰਾਸ਼ ਅਤੇ ਦੁਖੀ’ ਹੈ। ਇਸ ਗੱਲ ਦਾ ਪ੍ਰਗਟਾਵਾ ਉਸ ਨੇ ਵ੍ਹਾਈਟ ਹਾਊਸ ਦੇ ਇਕ ਬਲਾਗ ’ਚ ਲਿਖੀ ਪੋਸਟ ’ਚ ਕੀਤਾ। ਮੇਲਾਨੀਆ ਨੇ ਕਿਹਾ ਕਿ ਉਹ ਨੇ ਆਪਣੀ ਚੁੱਪੀ ਤੋੜਨ ਦੌਰਾਨ ਲੋਕਾਂ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਖਦਾਈ ਘਟਨਾਕ੍ਰਮ ਦਾ ਇਸਤੇਮਾਲ ਮੇਰੇ ਬਾਰੇ ’ਚ ਗੁੰਝਲਦਾਰ ਗੱਪਾਂ, ਅਣਚਾਹੇ ਨਿੱਜੀ ਹਮਲੇ ਅਤੇ ਝੂਠੇ ਅਤੇ ਗੁੰਮਰਾਹਕੁੰਨ ਦੋਸ਼ਾਂ ਲਈ ਕੀਤਾ।
ਟਰੰਪ ਨੂੰ ਚੋਣਾਂ ’ਚ ਮਿਲੀ ਹਾਰ ਤੋਂ ਨਾਰਾਜ਼ ਅਤੇ ਖੁਦ ਰਾਸ਼ਟਰਪਤੀ ਵੱਲੋਂ ਉਕਸਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਦੀ ਹਿੰਸਕ ਭੀੜ ਕੈਪੀਟਲ ਕੰਪਲੈਕਸ ’ਚ ਦਾਖਲ ਹੋਈ ਅਤੇ ਡੈਮੋ੍ਤਕ੍ਰੇਟ ਜੋਅ ਬਾਇਡਨ ਦੀ ਜਿੱਤ ਦੀ ਪੁਸ਼ਟੀ ਲਈ ਹੋ ਰਹੀ ਕਾਰਵਾਈ ਨੂੰ ਅੰਸ਼ਕ ਤੌਰ ’ਤੇ ਵਿਘਨ ਪਾਇਆ। ਇਸ ਘਟਨਾ ਦੇ ਪੰਜ ਦਿਨ ਬਾਅਦ ਪ੍ਰਥਮ ਮਹਿਲਾ ਵੱਲੋਂ ਇਸ ਦੇ ਬਾਰੇ ’ਚ ਪਹਿਲੀ ਜਨਤਕ ਟਿੱਪਣੀ ਆਈ ਹੈ। ਵ੍ਹਾਈਟ ਹਾਊਸ ਦੇ ਇਕ ਬਲਾਗ ’ਚ ਲਿਖੀ ਪੋਸਟ ’ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫਤੇ ਜੋ ਹੋਇਆ ਉਸ ਤੋਂ ਮੈਂ ਨਿਰਾਸ਼ ਅਤੇ ਦੁਖੀ ਹਾਂ। ਉਨ੍ਹਾਂ ਨੇ ਲਿਖਿਆ ਕਿ ਇਸ ਦੁਖਦਾਈ ਘਟਨਾਕ੍ਰਮ ਦਰਮਿਆਨ ਮੈਂ ਇਹ ਸ਼ਰਮਨਾਕ ਚੀਜ਼ ਦੇਖੀ ਕਿ ਇਕ ਏਜੰਡੇ ਨਾਲ ਸਬੰਧਿਤ ਦਿਖਣ ’ਚ ਲਗੇ ਕੁਝ ਲੋਕਾਂ ਨੇ ਮੇਰੇ ਵਿਰੁੱਧ ਅਸ਼ਲੀਲ ਗੱਪਾਂ, ਅਣਚਾਹੇ ਨਿੱਜੀ ਹਮਲੇ ਕੀਤੇ ਅਤੇ ਝੂਠੇ ਅਤੇ ਗੁੰਮਰਾਹਕੁੰਨ ਦੋਸ਼ ਲਾਏ। ਮੇਲਾਨੀਆ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿਸ ਦੀ ਗੱਲ ਕਰ ਰਹੀ ਸੀ। ਮੇਲਾਨੀਆ ਦੀ ਸਾਬਕਾ ਦੋਸਤ ਅਤੇ ਇਕ ਸਮੇਂ ਵ੍ਹਾਈਟ ਹਾਊਸ ’ਚ ਸਹਾਇਕ ਰਹੀ ਸਟੇਫਨੀ ਵਿੰਸਟਨ ਵੂਲਕਾਫ ਨੇ ਪਿਛਲੇ ਹਫਤੇ ਇਕ ਸੰਪਾਦਕੀ ਲਿਖ ਕੇ ਪ੍ਰਥਮ ਮਹਿਲਾ ’ਤੇ ਅਮਰੀਕਾ ਦੀ ਬਰਬਾਦੀ ’ਚ ਭਾਗੀਦਾਰ ਰਹਿਣ ਦਾ ਦੋਸ਼ ਲਾਇਆ ਸੀ।

Share