ਅਮਰੀਕੀ ਸੈਨੇਟ ਵੱਲੋਂ ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਨਾਲ ਵਪਾਰ ਮੁਅੱਤਲ ਕਰਨ ਲਈ ਬਿੱਲ ਪਾਸ

138
Share

ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਨਾਲ ਆਮ ਵਪਾਰਕ ਸਬੰਧਾਂ ਨੂੰ ਮੁਅੱਤਲ ਕਰਨ ਅਤੇ ਰੂਸੀ ਤੇਲ ਦੀ ਦਰਾਮਦ ’ਤੇ ਪਾਬੰਦੀ ਲਾਉਣ ਨਾਲ ਸਬੰਧਿਤ ਦੋ ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸੰਸਦ ਮੈਂਬਰਾਂ ਨੇ ਦੋਵਾਂ ਬਿੱਲਾਂ ਦਾ ਭਾਰੀ ਸਮਰਥਨ ਕੀਤਾ।
ਦੋਵਾਂ ਬਿੱਲਾਂ ਨੂੰ ਵੀਰਵਾਰ ਨੂੰ ਬਾਅਦ ’ਚ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਨ੍ਹਾਂ ਨੇ ਦਸਤਖਤ ਲਈ ਰਾਸ਼ਟਰਪਤੀ ਜੋਅ ਬਾਇਡਨ ਕੋਲ ਭੇਜਿਆ ਜਾਵੇਗਾ। ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਦੋਵੇਂ ਬਿੱਲ ਕਾਨੂੰਨ ਬਣ ਜਾਣਗੇ। ਸੈਨੇਟ ਨੇ ਦੋਵਾਂ ਬਿੱਲਾਂ ਨੂੰ 100-0 ਨਾਲ ਪਾਸ ਕਰ ਦਿੱਤਾ। ਰੂਸ ਨਾਲ ਵਪਾਰ ਮੁਅੱਤਲ ਕਰਨ ਸਬੰਧੀ ਬਿੱਲਾਂ ਰਾਹੀਂ ਅਮਰੀਕਾ ਲਈ ਰੂਸ ਤੋਂ ਦਰਾਮਦ ਹੋਣ ਵਾਲੇ ਵੱਖ-ਵੱਖ ਸਮਾਨ ’ਤੇ ਜ਼ਿਆਦਾ ਟੈਕਸ ਵਸੂਲਣ ਦਾ ਰਸਤਾ ਸਾਫ਼ ਹੋ ਜਾਵੇਗਾ।

Share