ਅਮਰੀਕੀ ਸੈਨੇਟ ਵੱਲੋਂ ਭਾਰਤੀ-ਅਮਰੀਕੀ ਵਕੀਲ ਰੂਪਾਲੀ ਦੇਸਾਈ ਦੀ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ

17
ਰੂਪਾਲੀ ਦੇਸਾਈ
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐੱਚ. ਦੇਸਾਈ ਦੀ ਨੌਵੇਂ ਸਰਕਟ ਲਈ ਅਮਰੀਕੀ ਕੋਰਟ ਆਫ ਅਪੀਲਜ਼ ਲਈ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਨਾਲ ਉਹ ਇਸ ਸ਼ਕਤੀਸ਼ਾਲੀ ਅਦਾਲਤ ਵਿਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਅਮਰੀਕਾ ਦੀਆਂ ਦੋਵੇਂ ਦਲਾਂ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 67 ਸੰਸਦ ਮੈਂਬਰਾਂ ਨੇ ਦੇਸਾਈ ਦੇ ਪੱਖ ’ਚ ਵੋਟਿੰਗ ਕੀਤੀ, ਜਦਕਿ 29 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ। ਨੌਵੇਂ ਸਰਕਟ ਦਾ ਮੁੱਖ ਦਫਤਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ਵਿਚੋਂ ਸਭ ਤੋਂ ਵੱਡੀ ਹੈ।

Share