ਅਮਰੀਕੀ ਸੈਨੇਟ ਦੇ 11 ਮੈਂਬਰ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਦੇ ਫੈਸਲੇ ਨੂੰ ਦੇਣ ਦੀ ਬਣਾ ਰਹੇ ਨੇ ਯੋਜਨਾ

471
Share

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕੀ ਕਾਂਗਰਸ ਦੇ ਉੱਚ ਸਦਨ ਸੈਨੇਟ ਦੇ ਰਿਪਬਲੀਕਨ ਪਾਰਟੀ ਦੇ 11 ਮੈਂਬਰ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਨਿਊਜ਼ ਵੈੱਬਸਾਈਟ ‘ਦਿ ਹਿੱਲ’ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਚੋਣ ’ਚ ਜਿੱਤ ਦੀ ਪੁਸ਼ਟੀ ਕਰਨ ਲਈ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿਚ ਇਹ 11 ਮੈਂਬਰ ਆਪਣੀ ਮੰਗ ਰੱਖਣਗੇ।
ਰਿਪਬਲੀਕਨ ਪਾਰਟੀ ਦੇ ਸੈਨੇਟ ਦੇ 11 ਮੈਂਬਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ, ‘ਕਾਂਗਰਸ ਨੂੰ ਤੁਰੰਤ ਇਕ ਇਲੈਕਟੋਰਲ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ, ਜਿਸ ਨੂੰ ਰਾਸ਼ਟਰਪਤੀ ਚੋਣਾਂ ਦੀ ਜਾਂਚ ਕਰਨ ਦੀ ਸੰਪੂਰਨ ਸ਼ਕਤੀ ਦਿੱਤੀ ਜਾਵੇ, ਤਾਂ ਜੋ ਵਿਵਾਦਤ ਸੂਬਿਆਂ ’ਚ ਉਹ 10 ਦਿਨਾਂ ਅੰਦਰ ਚੋਣ ਨਤੀਜਿਆਂ ਦੀ ਜਾਂਚ ਕਰਵਾ ਸਕਣ। ਰਾਸ਼ਟਰਪਤੀ ਚੋਣਾਂ ਦੇ 14 ਦਸੰਬਰ ਨੂੰ ਐਲਾਨੇ ਅਧਿਕਾਰਤ ਨਤੀਜਿਆਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੂੰ 306 ਵੋਟਾਂ, ਜਦੋਂਕਿ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ। ਇਸ ਦੇ ਬਾਵਜੂਦ ਟਰੰਪ ਚੋਣਾਂ ’ਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ।
ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕੀ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪੁਸ਼ਟੀ ਕੀਤੀ ਜਾਵੇਗੀ, ਉਪ ਰਾਸ਼ਟਰਪਤੀ ਮਾਈਕ ਪੇਂਸ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਹਰੇਕ ਸੂਬੇ ਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

Share