ਅਮਰੀਕੀ ਸੈਨੇਟ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਟਰਾਇਲ ‘ਚ ਚਾਹੁੰਦੇ ਹਨ ਤੇਜ਼ੀ

488
Share

ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਅਪਣੇ Îਇਤਿਹਾਕਸ ਦੂਜੇ ਮਹਾਦੋਸ਼ ਟਰਾਇਲ ਵੱਲ ਹਨ, ਜੋ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿਚ ਸੈਨੇਟਰ ਚਾਹੁੰਦੇ ਹਨ ਕਿ ਇਸ ਨੂੰ ਛੇਤੀ ਕੀਤਾ ਜਾਵੇ। ਟਰਾਇਲ ਦੌਰਾਨ ਸੈਨੇਟ ਨੂੰ ਇਹ ਫ਼ੈਸਲਾ ਕਰਨਾ ਹੈ ਕਿ 6 ਜਨਵਰੀ ਨੂੰ ਯੂਐਸ ਕੈਪਿਟਲ ਦੀ ਘੇਰਾਬੰਦੀ ਕਰਨ ਦੇ ਲਈ ਟਰੰਪ ਨੂੰ ਉਨ੍ਹਾਂ ਦੇ ਸਮਰਥਕਾਂ ਦੀ ਹਿੰਸਕ ਭੀੜ ਨੂੰ ਉਕਸਾਉਣ ਦਾ ਦੋਸ਼ੀ ਠਹਿਰਾਇਆ ਜਾਵੇ ਜਾਂ ਨਹੀਂ।

ਦ ਹਿਲ ਨੇ ਦੱਸਿਆ ਕਿ ਸੈਨੇਟ ਦੇ ਪ੍ਰਮੁੱਖ ਨੇਤਾ ਚਾਰਲਸ ਸ਼ੂਮਰ ਅਤੇ ਘੱਟ ਗਿਣਤੀ ਨੇਤਾ ਮਿਚ ਮੈਕਕੋਨੇਨ ਅਜੇ ਵੀ ਟਰਾਇਲ ਨੂੰ ਲੈ ਕੇ ਸੰਗਠਨ ਨਾਲ ਇੱਕ ਸਮਝੌਤਾ ਕਰਨਾ ਚਾਹੁੰਦੇ ਹਨ। ਸੈਨੇਟਰ ਕੇਵਿਡ ¬ਕ੍ਰੈਮਰ ਨੇ ਕਿਹਾ ਕਿ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਇਹ ਇੱਕ ਹਫਤੇ ਤੋਂ ਵੀ ਅੱਗੇ ਵਧਣ ਵਾਲਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੇ ਲਈ ਕਿਸੇ ਵਿਚ ਬਹੁਤ ਉਤਸ਼ਾਹ ਹੈ।
ਸੈਨੇਟਰ ਜੌਨ ਥੁਨ ਨੇ ਦ ਹਿਲ ਨੂੰ ਦੱਸਿਆ ਕਿ ਦੋਵਂ ਧਿਰਾਂ ਨੂੰ ਇੱਕ ਛੋਟੇ ਟਰਾਇਲ ਦੀ ਜ਼ਰੂਰਤ ਨਜ਼ਰ ਆ ਰਹੀ ਹੈ। ਇਸ ਨੂੰ ਵੱਡਾ ਨਹੀਂ ਹੋਣਾ ਚਾਹੀਦਾ। Îਇਹ ਤਰਕ ਦਿੰਦੇ ਹੋਏ ਕਿ ਟਰੰਪ ਦਾ ਮਹਾਦੋਸ਼ ਟਰਾਇਲ ਜ਼ਰੂਰੀ ਹੈ, ਸੈਨੇਟ ਡੈਮੋਕਰੇਟ ਨੇ ਰਾਸ਼ਟਰਪਤੀ ਜੋਅ ਬਾਈਡਨ ਦੇ ਕੋਵਿਡ 19 ਰਾਹਤ ਪੈਕੇਜ਼ ’ਤੇ ਧਿਆਨ ਕੇਂਦਰਤ ਕੀਤਾ।
ਸੈਨੇਟਰ ਰਿਚਰਡ ਬਲੂਸ਼ਹਾਲ ਨੇ ਸੀਐਨਐਨ ਨੂੰ ਕਿਹਾ, ਇਹ ਇੱਕ ਛੋਟਾ ਟਰਾਇਲ ਹੋਵੇਗਾ। ਇਸ ਵਿਚ ਕੁਝ ਵੀ ਲੁਕਾਉਣ ਜਿਹਾ ਨਹੀਂ ਹੈ, ਜਿਸ ਵਿਚ ਟਰੰਪ ਨੇ ਅਪਣੇ ਟਵੀਟ ਵਿਚ ਕੈਪਿਟਲ ਆਉਣ ਦੇ ਲਈ ਅਪਣੇ ਲੋਕਾਂ ਨੂੰ ਕਿਹਾ ਸੀ। ਇੱਕ ਸੀਨੀਅਰ ਜੀਓਪੀ ਸੈਨੇਟਰ ਨੇ ਦੱਸਿਆ ਕਿ ਉਨ੍ਹਾਂ ਲੱਗਦਾ ਹੈ ਕਿ ਟਰਾਇਲ ਸ਼ੁੱਕਰਵਾਰ ਜਾ ਸ਼ਨਿੱਚਰਵਾਰ ਨੂੰ ਜਲਦ ਤੋਂ ਜਲਦ ਨਿਬੜ ਸਕਦਾ ਹੈ ਕਿਉਂਕਿ ਇਹੀ ਦੋਵੇਂ ਧਿਰਾਂ ਸ਼ਾਇਦ ਕਰਨੀਆਂ ਚਾਹੁੰਦੀਆਂ ਹਨ।


Share