ਅਮਰੀਕੀ ਸੈਨੇਟਰ ਸ਼ੱਕੀ ਪਾਊਡਰ ਸਣੇ ਧਮਕੀ ਭਰਿਆ ਪੱਤਰ ਭਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ

556
Senator Susan Collins, a Republican from Maine, introduces Senator Jeff Sessions, a Republican from Alabama, not pictured, at the start of the Senate Judiciary Committee in Washington, D.C., U.S., on Tuesday, Jan. 10, 2017. Sessions will warn at his confirmation hearing Tuesday of a "dangerous trend" in violent crime and vow to better defend police while tackling accusations that he'll gut civil rights, as he seeks to become President-elect Donald Trump's attorney general. Photographer: Pete Marovich/Bloomberg via Getty Images
Share

ਸੂਜ਼ਨ ਕੋਲਿੰਸ ਨੂੰ ਸੁਣਾਈ ਗਈ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ

ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਮੇਲ)- ਅਮਰੀਕੀ ਸੈਨੇਟਰ ਸੂਜ਼ਨ ਕੋਲਿੰਸ ਨੂੰ ਸ਼ੱਕੀ ਪਾਊਡਰ ਸਣੇ ਧਮਕੀ ਭਰਿਆ ਪੱਤਰ ਭਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਈ ਗਈ ਇਕ ਬੀਬੀ ਨੂੰ ਵੀਰਵਾਰ ਨੂੰ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਪੱਤਰ ਕੋਲਿੰਸ ਦੇ ਮੇਨ ਸਥਿਤ ਘਰ ‘ਚ ਭੇਜਿਆ ਗਿਆ ਸੀ।

ਅਮਰੀਕਾ ਜ਼ਿਲ੍ਹਾ ਜੱਜ ਲਾਂਸ ਈ ਵਾਕਰ ਨੇ ਬਲਿੰਗਟਨ ਦੇ ਮੇਨ ਦੀ ਰਹਿਣ ਵਾਲੀ ਸੁਜ਼ੈਨ ਮਸਕਾਰਾ (38) ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਈ। ਮਸਕਾਰਾ ਨੂੰ ਧਮਕੀ ਭਰਿਆ ਪੱਤਰ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਵਕੀਲਾਂ ਨੇ ਕਿਹਾ ਕਿ ਪੱਤਰ ਦੇ ਨਾਲ ਚਿੱਟੇ ਰੰਗ ਦਾ ਪਾਊਡਰ ਸੀ ਅਤੇ ਪੱਤਰ ਵਿਚ ਐਂਥੇਕਸ (ਜ਼ਹਿਰੀਲੇ ਪਦਾਰਥ) ਦਾ ਜ਼ਿਕਰ ਸੀ। ਘਟਨਾ ਅਕਤੂਬਰ 2018 ਦੀ ਹੈ। ਇਸ ਤੋਂ ਦੋ ਦਿਨ ਪਹਿਲਾਂ ਵੀ ਕੋਲਿੰਸ ਨੂੰ ਇਕ ਪੱਤਰ ਭੇਜਿਆ ਗਿਆ ਸੀ, ਜਿਸ ਨੂੰ ਸੈਨੇਟਰ ਦੇ ਪਤੀ ਨੇ ਖੋਲ੍ਹਿਆ ਸੀ ਤੇ ਇਸ ਵਿਚ ਹਲਕੇ ਜ਼ਹਿਰੀਲੇ ਪਦਾਰਥ ਹੋਣ ਦੀ ਗੱਲ ਆਖੀ ਗਈ ਸੀ ਪਰ ਜਾਂਚ ਅਧਿਕਾਰੀਆਂ ਨੇ ਦੇਖਿਆ ਕਿ ਇਸ ਵਿਚ ਅਜਿਹਾ ਕੁੱਝ ਵੀ ਨਹੀਂ ਸੀ।
ਵਕੀਲਾਂ ਨੇ ਕਿਹਾ ਕਿ ਮਸਕਾਰਾ ਦੀ ਪਛਾਣ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਤੋਂ ਹੋਈ ਸੀ ਤੇ ਉਹ ਸੈਨੇਟ ਵਿਚ ਕੋਲਿੰਸ ਨੂੰ ਵੋਟ ਦੇਣ ਤੋਂ ਨਾਰਾਜ਼ ਸੀ। ਮਸਕਾਰਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਸ ਦੇ ਪੱਤਰ ਨੂੰ ਇੰਨੀ ਗੰਭੀਰਤਾ ਨਾਲ ਲਿਆ ਜਾਵੇਗਾ।


Share