ਅਮਰੀਕੀ ਸੈਨਿਕ ਦੀ ਸਿਖਲਾਈ ਦੌਰਾਨ ਮੌਤ

106
ਲੈਫਟੀਨੈਂਟ ਜੇ.ਜੀ. ਆਰਨ ਫਲਾਵਰ
Share

ਸੈਕਰਾਮੈਂਟੋ, 22 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਮਰੀਕੀ ਸੈਨਿਕ ਦੀ ਕੇਨਓਹ ਬੇਅ, ਹਵਾਈ, ਵਿਚ ਸਮੁੰਦਰੀ ਫੌਜ ਦੇ ਅੱਡੇ ’ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਇਹ ਜਾਣਕਾਰੀ ਨੇਵੀ ਐਕਸਪੀਡੀਸ਼ਨਰੀ ਕੰਬਟ ਕਮਾਂਡ ਜਨਤਕ ਮਾਮਲੇ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਮਿ੍ਰਤਕ ਸੈਨਿਕ ਦਾ ਨਾਂ ਲੈਫਟੀਨੈਂਟ ਜੇ.ਜੀ. ਆਰਨ ਫਲਾਵਰ ਹੈ, ਜੋ ਸਿਖਲਾਈ ਦੌਰਾਨ ਬੇਹੋਸ਼ ਹੋ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ 29 ਸਾਲਾ ਫਲਾਵਰ ਨੂੰ ਹਸਪਤਾਲ ’ਚ ਮਿ੍ਰਤਕ ਐਲਾਨ ਦਿੱਤਾ ਗਿਆ। ਫਲਾਵਰ 2012 ਵਿਚ ਅਮਰੀਕੀ ਨੌ ਸੈਨਾ ਵਿਚ ਸ਼ਾਮਿਲ ਹੋਇਆ ਸੀ ਤੇ ਮਈ 2018 ’ਚ ਉਹ ਨਵਲ ਅਕੈਡਮੀ ਤੋਂ ਗਰੈਜੂਏਸ਼ਨ ਕਰਨ ਉਪਰੰਤ ਕਮਿਸ਼ਨਡ ਅਫਸਰ ਬਣਿਆ ਸੀ। ਜਨਵਰੀ 2022 ’ਚ ਉਹ ਨੇਵੀ ਦੇ ਧਮਾਕਾਖੇਜ਼ ਸਮਗਰੀ ਡਿਸਪੋਜ਼ਲ ਮੋਬਾਇਲ ਯੁਨਿਟ ਵਿਚ ਸ਼ਾਮਿਲ ਹੋਇਆ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Share