ਅਮਰੀਕੀ ਸੈਨਿਕਾਂ ਦੀਆਂ ਮਿ੍ਰਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ

314
ਅਮਰੀਕੀ ਸੈਨਿਕਾਂ ਦੀਆਂ ਮਿ੍ਰਤਕ ਦੇਹਾਂ ਵਾਸ਼ਿੰਗਟਨ ਲਿਆਂਦੀਆਂ
Share

ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਾਬੁਲ ਦੇ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲੇ ’ਚ ਸ਼ਹੀਦ ਹੋਏ 13 ਅਮਰੀਕੀ ਸੈਨਿਕਾਂ ਦੀਆਂ ਮਿ੍ਰਤਕ ਦੇਹਾਂ ਸੀ-17 ਜਹਾਜ਼ ਰਾਹੀਂ ਵਾਸ਼ਿੰਗਟਨ ਦੇ ਡਾਵਰ ਏਅਰ ਫੋਰਸ ਹਵਾਈ ਅੱਡੇ ਉਪਰ ਲਿਆਂਦੀਆਂ ਗਈਆਂ। ਇਸ ਮੌਕੇ ਮਾਹੌਲ ਪੂਰੀ ਤਰਾਂ ਗਮਗੀਨ ਸੀ ਤੇ ਸੰਨਾਟਾ ਪਸਰਿਆ ਹੋਇਆ ਸੀ। ਤਾਬੂਤਾਂ ਨੂੰ ਜਹਾਜ਼ ਵਿਚੋਂ ਲਾਹ ਕੇ ਵੈਨ ’ਚ ਰੱਖਿਆ ਗਿਆ। ਰਾਸ਼ਟਰਪਤੀ ਜੋਅ ਬਾਇਡਨ ਜਿਨ੍ਹਾਂ ਨੇ ਕਾਲਾ ਮਾਸਕ ਪਾਇਆ ਹੋਇਆ ਸੀ, ਨੇ ਆਪਣਾ ਹੱਥ ਦਿਲ ’ਤੇ ਰੱਖਿਆ ਹੋਇਆ ਸੀ। ਫਸਟ ਲੇਡੀ ਜਿਲ ਬਾਇਡਨ ਸਮੇਤ ਰਾਸ਼ਟਰਪਤੀ ਨੇ ਕਈ ਵਾਰ ਸੈਨਿਕਾਂ ਦੇ ਸਨਮਾਨ ’ਚ ਸਿਰ ਨਿਵਾਇਆ।

Share