ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਮਨਜ਼ੂਰੀ ਦੇਣ ਵਾਲੇ 50 ਸਾਲ ਪੁਰਾਣੇ ਫ਼ੈਸਲੇ ਨੂੰ ਪਲਟਿਆ

42
Share

– ਔਰਤਾਂ ਤੋਂ ਖੁੱਸਿਆ ਗਰਭਪਾਤ ਦਾ ਅਧਿਕਾਰ
– ਸਾਰੇ ਸੂਬੇ ਗਰਭਪਾਤ ਨੂੰ ਲੈ ਕੇ ਆਪਣੇ-ਆਪਣੇ ਅਲੱਗ ਨਿਯਮ ਬਣਾਉਣਗੇ
ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਤੌਰ ’ਤੇ ਮਨਜ਼ੂਰੀ ਦੇਣ ਵਾਲੇ 50 ਸਾਲ ਪੁਰਾਣੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ’ਚ ਗਰਭਪਾਤ ਦੀ ਸੰਵਿਧਾਨਕ ਸਰਪ੍ਰਸਤੀ ਖਤਮ ਹੋ ਗਈ ਹੈ। ਹੁਣ ਅਮਰੀਕਾ ਦੇ ਸਾਰੇ ਸੂਬੇ ਗਰਭਪਾਤ ਨੂੰ ਲੈ ਕੇ ਆਪਣੇ-ਆਪਣੇ ਅਲੱਗ ਨਿਯਮ ਬਣਾਉਣਗੇ। ਸੁਪਰੀਮ ਕੋਰਟ ਦੇ ਨੌਂ ਮੈਂਬਰੀ ਬੈਂਚ ਨੇ 5-4 ਦੇ ਬਹੁਮਤ ਨਾਲ ਰੋ ਬਨਾਮ ਵੇਡ ਦੇ ਫ਼ੈਸਲੇ ਨੂੰ ਪਲਟ ਦਿੱਤਾ, ਜਿਸ ਵਿਚ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦਿੱਤਾ ਗਿਆ ਸੀ। ਉਥੇ, ਬੈਂਚ ਨੇ ਛੇ-ਤਿੰਨ ਦੇ ਬਹੁਮਤ ਨਾਲ ਆਪਣੇ ਫ਼ੈਸਲੇ ਵਿਚ ਰਿਪਬਲਿਕਨ ਸਮਰਥਕ ਮਿਸੀਸਿਪੀ ਸੂਬੇ ਦੇ ਕਾਨੂੰਨ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ 15 ਹਫ਼ਤੇ ਤੋਂ ਬਾਅਦ ਗਰਭਪਾਤ ’ਤੇ ਪਾਬੰਦੀ ਲਾਈ ਗਈ ਹੈ।

Share