ਅਮਰੀਕੀ ਸਿੱਖਾਂ ਨੂੰ Census ਫਾਰਮ ਜਲਦ ਭਰਨ ਦੀ ਅਪੀਲ

732
Share

ਸੈਕਰਾਮੈਂਟੋ, 1 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ, ਜਿਸ ਦੌਰਾਨ ਵੱਖ-ਵੱਖ ਧਰਮਾਂ ਜਾਂ ਜਾਤੀਆਂ ਨਾਲ ਸੰਬੰਧਤ ਸਥਾਨਕ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ। Census Form ਵਿਚ ਅਜੇ ਤੱਕ ਸਿੱਖਾਂ ਲਈ ਕੋਈ ਰਾਖਵਾਂ ਖਾਨਾ ਨਹੀਂ ਰੱਖਿਆ ਜਾਂਦਾ। ਜਿਸ ਕਰਕੇ ਅਮਰੀਕਾ ਵਿਚ ਪਿਛਲੇ 100 ਸਾਲਾਂ ਤੋਂ ਇਥੇ ਰਹਿ ਰਹੇ ਸਿੱਖਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵਿਚ ਰਹਿੰਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੇ ਘਰ ਵਿਚ ਆਏ Census Form ਨੂੰ ਜਲਦ ਤੋਂ ਜਲਦ ਭਰੋ ਅਤੇ ਉਸ ਵਿਚ Other Race or Origin ਖਾਨੇ ਵਿਚ Sikh ਲਿਖਣਾ ਨਾ ਭੁੱਲਣਾ। ਸ. ਰੰਧਾਵਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਅਮਰੀਕਾ ਵਿਚ ਇਹ ਸੁਨਹਿਰੀ ਮੌਕਾ ਹੈ, ਜਦੋਂਕਿ ਅਸੀਂ ਆਪਣੀ ਹੋਂਦ ਬਾਰੇ ਸਥਾਨਕ ਸਰਕਾਰ ਨੂੰ ਦੱਸ ਸਕਦੇ ਹਾਂ।


Share