ਅਮਰੀਕੀ ਸਰਕਾਰ ਵੱਲੋਂ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਕਲੋਰੋਕਵੀਨ ਨੂੰ ਕੋਰੋਨਾ ਦੇ ਇਲਾਜ ‘ਚ ਇਸਤੇਮਾਲ ਦੀ ਮਨਜ਼ੂਰੀ

716

ਵਾਸ਼ਿੰਗਟਨ , 19 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਹੁਣ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ। ਵੀਰਵਾਰ ਸ਼ਾਮ ਤੱਕ 177 ਦੇਸ਼ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਹੁਣ ਤੱਕ 9390 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 86,254 ਮਰੀਜ਼ ਠੀਕ ਵੀ ਹੋਏ ਹਨ। ਉਥੇ ਅਮਰੀਕੀ ਸਰਕਾਰ ਨੇ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਕਲੋਰੋਕਵੀਨ ਨੂੰ ਕੋਰੋਨਾ ਦੇ ਇਲਾਜ ਵਿਚ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਦਾ ਦਾਅਵਾ ਹੈ ਕਿ ਇਸ ਦੇ ਨਤੀਜੇ ਬੇਹੱਦ ਅਸਰਦਾਰ ਹਨ।
ਈਰਾਨ ਦੇ ਸਿਹਤ ਮੰਤਰਾਲੇ ਵੱਲੋਂ ਦੱਸਿਆ ਹੈ ਕਿ ਇਥੇ ਹਰ 10 ਮਿੰਟ ਵਿਚ ਇਕ ਇਨਫੈਰਟਡ ਵਿਅਕਤੀ ਦੀ ਮੌਤ ਹੋ ਰਹੀ ਹੈ ਅਤੇ ਹਰ ਘੰਟੇ ਘਟੋਂ-ਘੱਟ 50 ਲੋਕ ਇਸ ਵਾਇਰਸ ਦੀ ਇਨਫੈਕਸ਼ਨ ਦੀ ਲਪੇਟ ਵਿਚ ਆ ਰਹੇ ਹਨ। ਈਰਾਨ ਵਿਚ ਵੀਰਵਾਰ ਨੂੰ ਵਾਇਰਸ ਨਾਲ ਇਕ ਭਾਰਤੀ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੇਸ਼ ਤੋਂ ਬਾਹਰ ਕਿਸੇ ਭਾਰਤੀ ਦੀ ਇਹ ਪਹਿਲੀ ਮੌਤ ਮੌਤ ਹੈ। ਉਥੇ ਹੀ ਦੂਜੇ ਪਾਸੇ 24 ਘੰਟਿਆਂ ਦੇ ਅੰਦਰ ਈਰਾਨ ਵਿਚ 149 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਦਾ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਆਖਿਆ ਕਿ ਹੋਰ ਇਨਫੈਕਟਡ ਭਾਰਤੀ ਨਾਗਰਿਕਾਂ ਦਾ ਇਲਾਜ ਈਰਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਅਸੀਂ ਉਥੇ 590 ਭਾਰਤੀ ਨਾਗਰਿਕਾਂ ਨੂੰ ਕੱਢਿਆ ਹੈ। ਈਰਾਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਭਾਰਤੀਆਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਉਥੇ ਸਰਕਾਰ ਨੇ ਬਹੁਤ ਚੰਗੀ ਤਰ੍ਹਾਂ ਨਾਲ ਸਾਡੇ ਲੋਕਾਂ ਦੇਖਭਾਲ ਕੀਤੀ ਹੈ। ਸਾਨੂੰ ਵਿਸ਼ਵਾਸ ਹੈ ਕਿ ਉਹ ਠੀਕ ਹੋ ਜਾਣਗੇ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲਿਆਵਾਂਗੇ।